ਡੀ ਆਰ ਆਈ ਨੇ 43 ਕਰੋੜ ਰੁਪਏ ਦਾ 83 .6 ਕਿਲੋ ਸੋਨਾ ਫੜਿਆ

ਨਿਊਜ਼ ਪੰਜਾਬ

ਨਵੀ ਦਿੱਲੀ , 30 ਅਗਸਤ – ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਾਰਵਾਈ ਕਰਦੇ ਹੋਏ ਮਿਆਂਮਾਰ ਤੋਂ 43 ਕਰੋੜ ਰੁਪਏ ਦੀ ਤਸਕਰੀ ਕੀਤੀ ਗਈ 83.6 ਕਿਲੋ ਸੋਨੇ ਦੀ ਖੇਪ ਜ਼ਬਤ ਕੀਤੀ ਹੈ। ਡੀ.ਆਰ.ਆਈ. ਨੇ ਇਸ ਮਾਮਲੇ ਵਿਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 504 ਸੋਨੇ ਦੀਆਂ ਇੱਟਾਂ ਲੈ ਕੇ ਆਉਣ ਵਾਲੇ ਮੁਲਜ਼ਮ ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਹਨ। ਸਾਰੇ ਅੱਠ ਵਿਅਕਤੀਆਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਡੀਆਰਆਈ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ੁੱਕਰਵਾਰ ਨੂੰ ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ( ਟਰੇਨ ) ਤੋਂ ਅੱਠ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਕੋਲੋਂ 504 ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਕੱਪੜਿਆਂ ਵਿਚ ਲੁਕਾਇਆ ਗਿਆ ਸੀ। ਉਹ ਸਾਰੇ ਜਾਅਲੀ ਆਧਾਰ ਕਾਰਡਾਂ ‘ਤੇ ਯਾਤਰਾ ਕਰ ਰਹੇ ਸਨ।
ਖੁਫੀਆ ਜਾਣਕਾਰੀ ਅਨੁਸਾਰ ਬਰਾਮਦ ਕੀਤੀਆਂ ਸੋਨੇ ਦੀਆਂ ਇੱਟਾਂ ਤੇ ਵਿਦੇਸ਼ੀ ਮੋਹਰਾਂ ਲੱਗੀਆਂ ਹੋਈਆਂ ਹਨ । ਇਨ੍ਹਾਂ ਨੂੰ ਮਿਆਂਮਾਰ ਤੋਂ ਭਾਰਤ ਮਨੀਪੁਰ ਦੇ ਰਸਤੇ ਮਿਆਂਮਾਰ ਤੋਂ ਭਾਰਤ ਤਸਕਰੀ ਲਿਆਂਦਾ ਗਿਆ । ਗੁਹਾਟੀ ਵਿਚ ਕੰਮ ਕਰ ਰਹੇ ਸਮੱਗਲਰਾਂ ਦਾ ਸਮੂਹ ਇਨ੍ਹਾਂ ਨੂੰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੀ.ਆਰ.ਆਈ. ਅਨੁਸਾਰ, ਸਮੱਗਲਰ ਦੇਸ਼ ਭਰ ਤੋਂ ਗਰੀਬ ਅਤੇ ਲੋੜਵੰਦਾਂ ਨੂੰ ਪੈਸੇ ਦੇ ਕੇ ਸੋਨਾ ਲਿਜਾਣ ਲਈ ਨਿਯੁਕਤ ਕਰਦੇ ਹਨ ।


ਤਸਵੀਰ – ਸੰਕੇਤਕ