ਕਤਲ ਦੇ ਕੇਸ ਵਿੱਚ ਫਸੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ
ਨਿਊਜ਼ ਪੰਜਾਬ
ਚੰਡੀਗੜ੍ਹ 28 ਅਗਸਤ – ਕਤਲ ਦੇ ਕੇਸ ਵਿੱਚ ਫਸੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਅੱਜ ਚਡੀਗੜ੍ ਸਥਿਤ 20 ਸੈਕਟਰ ,ਚ ਉਸਦੀ ਕੋਠੀ 3048 ਚ ਸਵੇਰੇ ਛਾਪੇਮਾਰੀ ਕੀਤੀ ਹੈ । ਇਸ ਟੀਮ ਦੀ ਅਗਵਾਈ ਐੱਸਆਈਟੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਕਰ ਰਹੇ ਸਨ । ਦੱਸਣਯੋਗ ਹੈ ਕਿ ਇਸ ਕੇਸ ਦੀ ਜਾਂਚ ਲਈ ਮੁਹਾਲੀ ਜ਼ਿਲ੍ਹੇ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਵੱਲੋਂ SP ਹਰਮਨਜੀਤ ਸਿੰਘ ਦੀ ਅਗਵਾਈ ਚ SIT ਗਠਨ ਕੀਤਾ ਹੋਇਆ ਹੈ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਐੱਸਆਈਟੀ ਦੀਆਂ ਟੀਮਾਂ ਉਸ ਨੂੰ ਫੜ੍ਹਨ ਲਈ ਨਿਕਲ ਚੁੱਕੀਆਂ ਹਨ । ਪਰ ਉਸ ਨੂੰ ਭਿਣਕ ਪੈਣ ਤੋਂ ਬਾਅਦ ਉਹ ਰੂਪੋਸ਼ ਵੀ ਹੋ ਗਿਆ ਹੈ । ਪੁਲਿਸ ਸੂਤਰਾਂ ਨੇ ਦੱਸਿਆ ਕਿ ਮੋਹਾਲੀ ਪੁਲਿਸ ਅਤੇ ਐਸ.ਓ.ਜੀ. (ਸਪੈਸ਼ਲ ਆਪਰੇਸ਼ਨਜ਼ ਗਰੁੱਪ) ਦੇ ਅਧਿਕਾਰੀ ਛਾਪੇਮਾਰ ਟੀਮ ਦਾ ਹਿੱਸਾ ਸਨ। ਮੋਹਾਲੀ ਦੇ ਡੀਐਸਪੀ-ਡਿਟੈਕਟਿਵ ਵਿਕਰਮਜੀਤ ਬਰਾੜ, ਜੋ ਕਿ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓਸੀਸੀਯੂ) ਨਾਲ ਵੀ ਜੁੜੇ ਹੋਏ ਹਨ, ਨੇ ਇਸ ਛਾਪੇਮਾਰੀ ਦੀ ਅਗਵਾਈ ਕੀਤੀ।
ਮੋਹਾਲੀ ਦੀ ਇਕ ਅਦਾਲਤ ਨੇ ਬਲਵੰਤ ਸਿੰਘ ਮੁਲਤਾਨੀ ਲਾਪਤਾ ਮਾਮਲੇ ਵਿਚ ਸੈਨੀ ਦੀ ਜ਼ਮਾਨਤ ਅਰਜ਼ੀ ‘ਤੇ ਵੀਰਵਾਰ ਨੂੰ ਇਕ ਦਿਨ ਲਈ ਹੁਕਮ ਸੁਰੱਖਿਅਤ ਰੱਖਲ ਦਿੱਤੇ ਸਨ। ਅਦਾਲਤ ਨੇ ਹਾਲ ਹੀ ਵਿੱਚ ਸੈਨੀ ਦੇ ਖਿਲਾਫ ਮਾਮਲੇ ਵਿੱਚ ਆਈਪੀਸੀ ਦੀ ਧਾਰਾ 302 ਜੋੜੀ ਸੀ।
ਦੱਸਣਯੋਗ ਹੈ ਕਿ 1991 ਚ ਜਦੋਂ ਸਮੇਧ ਸੈਣੀ ਚੰਡੀਗੜ੍ਹ ਦੇ ਐਸਐਸਪੀ ਸੀ ਤਾਂ ਉਸ ਦੇ ਕਾਫਲੇ ਤੇ ਹੋਏ ਬੰਬ ਨਾਲ ਹਮਲੇ ਦੇ ਦੋਸ਼ ਚ ਮੁਹਾਲੀ ਤੋਂ ਇੰਜੀਨੀਅਰ ਬਲਵੰਤ ਸਿੰਘ ਨੂੰ ਚੰਡੀਗੜ੍ਹ ਪੁਲਸ ਨੇ ਚੁੱਕ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਨਾਟਕੀ ਢੰਗ ਨਾਲ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦੀ ਕਹਾਣੀ ਘੜ ਦਿੱਤੀ ਸੀ । ਪਰ ਢਾਈ ਸਾਲਾਂ ਬਾਅਦ ਮੁਹਾਲੀ ਪੁਲਿਸ ਨੇ ਸਮੇਧ ਸੈਣੀ ਤੇ ਉਸਦੇ ਸਾਥੀਆਂ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਸੀ । ਦੋ ਦੋਸ਼ੀ ਸਾਬਕਾ ਪੁਲਸ ਅਧਿਕਾਰੀਆਂ ਵੱਲੋਂ ਸਰਕਾਰੀ ਗਵਾਹ ਬਣਨ ਤੋਂ ਬਾਅਦ ਅਦਾਲਤ ਨੇ ਸਮੇਤ ਸੈਣੀ ਵਿਰੁੱਧ ਕਤਲ ਦੀਆਂ ਧਰਾਵਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ ।