ਉਘੇ ਸਨਅਤਕਾਰ ਐਸ ਸੀ ਰਲਹਨ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲਜੀ (ਐਨਆਈਟੀ)ਜਲੰਧਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਨਿਊਜ਼ ਪੰਜਾਬ
ਲੁਧਿਆਣਾ , 28 ਅਗਸਤ – ਉਘੇ ਸਨਅਤਕਾਰ ਐਸ ਸੀ ਰਲਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲਜੀ (ਐਨਆਈਟੀ), ਜਲੰਧਰ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਨੇ ਸ਼ੁਕਰਵਾਰ ਨੂੰ ਚਾਰਜ਼ ਸੰਭਾਲ ਲਿਆ I ਇਸ ਮੌਕੇ ਐਨ ਆਈ ਟੀ ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੇ ਸ਼੍ਰੀ ਰਲਹਨ ਨੂੰ ਜੀ ਆਇਆ ਕਿਹਾ ਅਤੇ ਸਨਮਾਨਤ ਕੀਤਾ I ਸ਼੍ਰੀ ਰਲਹਨ ਇੰਜੀਨੀਅਰ ਐਕਸਪੋਰਟ ਪ੍ਰਮੋਸ਼ਨ ਕੌਂਸਲ (ਉੱਤਰੀ ਖੇਤਰ) ਦੇ ਚੇਅਰਮੈਨ ਵਜੋਂ ਅਤੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਓਰਗਾਨਾਜ਼ੇਸ਼ਨ ( FIEO ) ਕੌਮੀ ਪ੍ਰਧਾਨ ਵਰਗੇ ਉੱਚ ਰੁਤਬੇ ਵਾਲੇ ਅਹੁਦਿਆਂ ਤੇ ਰਹਿ ਚੁੱਕੇ ਹਨ I ਸ਼੍ਰੀ ਰਲਹਨ ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਕਈ ਸੰਸਥਾਵਾਂ ਦੇ ਮੁੱਖੀ ਹਨ I
ਉਦਯੋਗ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਨੇ ਸ਼੍ਰੀ ਐਸ ਸੀ ਰਲਹਨ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ