ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਵਿਚ ਲੜਾਈ ਅਜੇ ਖ਼ਤਮ ਨਹੀਂ ਹੋਈ – ਸਿੱਬਲ ਨੇ ਕਿਹਾ, “ਇਹ ਇਕ ਅਹੁਦੇ ਬਾਰੇ ਨਹੀਂ ਹੈ। ਇਹ ਮੇਰੇ ਦੇਸ਼ ਬਾਰੇ ਹੈ – – –
ਨਿਊਜ਼ ਪੰਜਾਬ
ਨਵੀ ਦਿੱਲੀ , 25 ਅਗਸਤ – ਸੋਮਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦੇ 23 ਆਗੂਆਂ ਵਲੋਂ ਲਿਖੀ ਗਈ ਚਿੱਠੀ ਵਿਚ ਲੀਡਰਸ਼ਿਪ ਵਿਚ ਤਬਦੀਲੀ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਕੁਝ ਆਗੂਆਂ ਤੇ ਇਲਜ਼ਾਮ ਲਗਣ ਤੋਂ ਬਾਅਦ ਸੋਨੀਆ ਗਾਂਧੀ ਨੂੰ ਹੋਰ 6 ਮਹੀਨੇ ਲਈ ਜੁੰਮੇਵਾਰੀ ਸੌਂਪ ਦਿੱਤੀ ਗਈ ਸੀ ਪਰ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਵਿਚ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ। ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਚਿੱਠੀ ਲਿਖਣ ਵਾਲੇ ਨੇਤਾਵਾਂ ਦੀ ਅਗਜ਼ੀ ਰਣਨੀਤੀ ਬਾਰੇ ਵੀ ਮੀਟਿੰਗ ਹੋਈ। ਅੱਜ ਮੰਗਲਵਾਰ ਨੂੰ ਸਿੱਬਲ ਨੇ ਇੱਕ ਟਵੀਟ ਕੀਤਾ ਹੈ ਜਿਸ ਦਾ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਮੁਅੱਤਲ ਪਾਰਟੀ ਨੇਤਾ ਸੰਜੇ ਝਾਅ ਨੇ ਇਸ ਨੂੰ ਅੰਤ ਦੀ ਸ਼ੁਰੂਆਤ ਕਰਾਰ ਦਿੱਤਾ ਹੈ।
ਕਪਿਲ ਸਿੱਬਲ ਨੇ ਕਿਹਾ, “ਇਹ ਇਕ ਅਹੁਦੇ ਬਾਰੇ ਨਹੀਂ ਹੈ। ਇਹ ਮੇਰੇ ਦੇਸ਼ ਬਾਰੇ ਹੈ ਜੋ ਸਭ ਤੋਂ ਵੱਧ ਮਾਅਨੇ ਰੱਖਦਾ ਹੈ। ਦੂਜੇ ਪਾਸੇ ਪਾਰਟੀ ਦੇ ਮੁਅੱਤਲ ਨੇਤਾ ਸੰਜੇ ਝਾਅ ਨੇ ਇਕ ਟਵੀਟ ਵਿਚ ਲਿਖਿਆ, “ਇਹ ਅੰਤ ਦੀ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਸਿੱਬਲ ਨੇ ਰਾਹੁਲ ਗਾਂਧੀ ਦੀ ਭਾਜਪਾ ਨਾਲ ਮਿਲ ਕੇ ਕੀਤੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਵਿਰੋਧ ਕੀਤਾ ਸੀ। ਪਰ ਜਦੋਂ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਟਵੀਟ ਵਾਪਸ ਲੈ ਲਿਆ।