ਪਟਿਆਲਾ ਪੁਲਿਸ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 10 ਨਸ਼ਾ ਤਸਕਰ ਕਾਬੂ

915 ਗ੍ਰਾਮ ਸਮੈਕ/ਹੈਰੋਇਨ, 3 ਦੋ ਪਹੀਆ ਵਾਹਨ/ਇਕ ਕਾਰ ਸਮੇਤ 8 ਲੱਖ 29 ਹਜ਼ਾਰ ਰੁਪਏ (ਡਰੱਗ ਮਨੀ ) ਬਰਾਮਦ

ਨਿਊਜ਼ ਪੰਜਾਬ

ਪਟਿਆਲਾ, 22 ਅਗਸਤ: ਸ੍ਰੀ ਵਿਕਰਮ ਜੀਤ ਦੁੱਗਲ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਨਸਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 10 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜਿਨ੍ਹਾਂ ਵਿੱਚ 915 ਗ੍ਰਾਮ ਸਮੈਕ/ਹੈਰੋਇਨ, 3 ਦੋ ਪਹੀਆ ਵਾਹਨ/ਇਕ ਕਾਰ ਸਮੇਤ 8 ਲੱਖ 29 ਹਜ਼ਾਰ ਰੁਪਏ (ਡਰੱਗ ਮਨੀ ) ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਜਿਨ੍ਹਾਂ ਨੇ ਅੱਗੇ ਵਿਸਥਾਰ ਨਾਲ ਦੱਸਿਆ ਕਿ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਐਸ.ਪੀ.ਸਿਟੀ ਪਟਿਆਲਾ, ਸ੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ. ਇੰਨਵੈ ਪਟਿਆਲਾ, ਸ੍ਰੀ ਸੋਰਵ ਜਿੰਦਲ ਡੀ.ਐਸ.ਪੀ.ਸਿਟੀ 2 ਪਟਿਆਲਾ ਅਤੇ ਸ੍ਰੀ ਮਨਵੀਰ ਸਿੰਘ ਬਾਜਵਾ ਡੀ.ਐਸ.ਪੀ. ਸਪੈਸ਼ਲ ਬਰਾਂਚ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਐਸ.ਆਈ. ਹਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਦੀ ਪੁਲਿਸ ਪਾਰਟੀ ਵੱਲੋਂ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਪਟਿਆਲਾ ਵੱਲੋਂ ਮਿਤੀ 21-08-20 ਨੂੰ ਇਕ ਗੁਪਤ ਸੂਚਨਾ ਦੇ ਅਧਾਰ ਪਰ ਸਿਉਣਾ ਚੋਕ ਤ੍ਰਿਪੜੀ ਵਿਖੇ ਨਾਕਾਬੰਦੀ ਦੌਰਾਨ ਪਰਮਜੀਤ ਸਿੰਘ ਪੰਮਾ ਪੁੱਤਰ ਤੇਜਾ ਸਿੰਘ ਵਾਸੀ ਮਕਾਨ ਨੰਬਰ 116 ਗਲੀ ਨੰਬਰ 9 ਪੁਰਾਣਾ ਬਿਸ਼ਨ ਨਗਰ ਪਟਿਆਲਾ ਅਤੇ ਜਗਤਾਰ ਸਿੰਘ ਉਰਫ਼ ਤਾਰਾ ਪੁੱਤਰ ਪਰੇਮ ਸਿੰਘ ਵਾਸੀ ਪਿੰਡ ਹਰਪਾਲਪੁਰ ਥਾਣਾ ਖੇੜੀ ਗੰਡਿਆ ਹਾਲ ਮਕਾਨ ਨੰਬਰ 47 ਆਫ਼ੀਸਰ ਕਲੋਨੀ ਸੈਦਖੇੜੀ ਰੋੜ ਰਾਜਪੁਰਾ ਨੂੰ ਕਾਬੂ ਕਰਕੇ ਤਲਾਸ਼ੀ ਕਰਨ ਪਰ ਇਨ੍ਹਾਂ ਦੇ ਕਬਜ਼ੇ ਵਿਚੋਂ 550 ਗ੍ਰਾਮ ਸਮੈਕ ਅਤੇ 8 ਲੱਖ 29 ਹਜ਼ਾਰ 800 ਰੁਪਏ (ਡਰੱਗ ਮਨੀ) ਤੇ ਇਕ ਮੋਟਰਸਾਈਕਲ ਯਾਮਹਾ ਨੰਬਰੀ ਪੀਬੀ-11ਬੀਐਚ-3725 ਬਰਾਮਦ ਕੀਤਾ ਗਿਆ ਅਤੇ ਇਹਨਾਂ ਖਿਲਾਫ਼ ਮੁਕੱਦਮਾ ਨੰਬਰ 256 ਮਿਤੀ 21-08-20 ਅ/ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਤ੍ਰਿਪੜੀ ਦਰਜ ਰਜਿਸਟਰ ਕਰਕੇ ਡੁੰਘਾਈ ਨਾਲ ਤਫ਼ਤੀਸ਼ ਕੀਤੀ ਗਈ ।

ਇਸੇ ਦੀ ਕੜੀ ਵਿੱਚ ਅੱਗੇ ਚਲਦੇ ਹੋਏ ਸ੍ਰੀ ਦੁੱਗਲ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਦੀ ਪੁੱਛਗਿੱਛ ਤੋ ਪਾਇਆ ਗਿਆ ਕਿ ਉਸ ਦੇ ਖਿਲਾਫ਼ ਪਹਿਲਾ ਵੀ ਐਨ.ਡੀ.ਪੀ.ਐਸ.ਐਕਟ ਤਹਿਤ 4 ਮੁਕੱਦਮੇ ਦਰਜ ਹਨ ਜੋ ਕਿ ਨਸ਼ਾ ਤਸਕਰੀ ਦਾ ਮੁੱਖ ਸਰਗਣਾ ਪਰਮਜੀਤ ਸਿੰਘ ਪੰਮਾ ਹੀ ਹੈ ਜੋ ਪਟਿਆਲਾ ਸ਼ਹਿਰ ਵਿੱਚ ਪਿਛਲੇ ਸਮੇਂ ਤੋ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਨਸ਼ਾ ਸਪਲਾਈ ਕਰ ਰਿਹਾ ਹੈ। ਇਸ ਤੋ ਇਲਾਵਾ ਇਸ ਦੇ ਕੁਝ ਸਾਥੀਆਂ ਖਿਲਾਫ ਵੀ ਪਹਿਲਾ ਹੀ ਵੱਖ-ਵੱਖ ਜੁਰਮਾ ਤਹਿਤ ਪਹਿਲਾ ਹੀ ਮੁਕੱਦਮੇ ਦਰਜ ਹਨ ਜੋ ਕਈ ਵਾਰ ਜੇਲ ਜਾ ਚੁੱਕੇ ਹਨ।

ਸ੍ਰੀ ਦੁੱਗਲ ਨੇ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਦੀ ਗ੍ਰਿਫਤਾਰੀ ਤੋ ਬਾਅਦ ਪੁੱਛਗਿੱਛ ਦੌਰਾਨ ਮਿਲੀ ਅਹਿਮ ਜਾਣਕਾਰੀ ਦੇ ਅਧਾਰ ‘ਤੇ ਇਸ ਦੇ ਨੈਟਵਰਕ/ਗਿਰੋਹ ਵਿੱਚ ਕੰਮ ਕਰਦੇ ਵਿਅਕਤੀਆਂ ‘ਤੇ ਖੁਫੀਆ ਸੋਰਸਾ ਰਾਹੀਂ ਜਾਣਕਾਰੀ ਇਕੱਤਰ ਕੀਤੀ ਗਈ ਜਿਸ ਦੇ ਚਲਦਿਆਂ ਹੀ  ਪੁਲਿਸ ਵੱਲੋ ਪਰਮਜੀਤ ਸਿੰਘ ਪੰਮੇ ਦੇ ਸਾਥੀ ਜਿਹਨਾ ਵਿੱਚ, 1) ਵਿਸਵ ਗਰੋਵਰ ਉਰਫ ਨੱਨੂ ਪੁੱਤਰ ਹਰੀਸ ਕੁਮਾਰ ਵਾਸੀ ਮਕਾਨ ਨੰਬਰ 2502/602 ਮੋਰਾਵਾਲੀ ਗਲੀ ਪਟਿਆਲਾ, 2) ਹੈਪੀ ਕਨੋਜੀਆ ਪੁੱਤਰ ਨੱਨਲਾਲ ਕਨੋਜੀਆ ਵਾਸੀ ਬੀ/1577 ਕਾਰਖਾਸ ਕਲੋਨੀ ਨੇੜੇ ਡਵੀਜਨ ਨੰਬਰ 4 ਪਟਿਆਲਾ, 3) ਜਤਿੰਦਰ ਸਿੰਘ ਪ੍ਰਿੰਸ ਪੁੱਤਰ ਹਰਭਜਨ ਸਿੰਘ ਵਾਸੀ ਮਕਾਨ ਨੰਬਰ 2141 ਜੋੜੀਆ ਭੱਠੀਆ ਲੀਤਪੁਰ ਪਟਿਆਲਾ,4) ਭੁਪਿੰਦਰ ਸਿੰਘ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮਕਾਨ ਨੰਬਰ 538 ਨਿਊ ਬਿਸਨ ਨਗਰ ਪਟਿਆਲਾ, 5) ਅਮ੍ਰਿਤ ਕੁਮਾਰ ਉਰਫ ਹਿਮਾਸੂ ਪੁੱਤਰ ਪ੍ਰਿੰਸ ਪਾਲ ਵਾਸੀ ਮਕਾਨ ਨੰਬਰ 38 ਗਲੀ ਨੰਬਰ 9 ਪੁਰਾਣ ਬਿਸਨ ਨਗਰ ਪਟਿਆਲਾ , 6) ਗੁਰਸੇਵਕ ਸਿੰਘ ਸਿੱਧੂ ਵਾਸੀ ਅੱਥੇ ਥਾਣਾ ਸਦਰ ਅੱਥੇ ਜਿਲਾ ਹਰਿਆਣਾ, 7) ਆਲਮ ਖਾਨ ਪੁੱਤਰ ਲੇਟ ਮਾੜਾ ਖਾਨ ਵਾਸੀ ਚਨਾਗਰਾ ਥਾਣਾ ਪਾਤੜਾ ਜਿਲਾ ਪਟਿਆਲਾ ਨੂੰ ਵੀ ਥਾਣਾ ਤ੍ਰਿਪੜੀ ਦੇ ਏਰੀਆਂ ਵਿਚੋਂ ਗ੍ਰਿਫਤਾਰ ਕੀਤਾ ਗਿਆ ਜਿਹਨਾ ਪਾਸੋ ਨਸੀਲੇ ਪਦਾਰਥ ਸਮੈਕ ਅਤੇ ਇਕ ਮੋਟਰਸਾਇਕ ਬਰਾਮਦ ਕੀਤਾ ਗਿਆ ਹੈ ਜਿਹਨਾ ਦੇ ਖਿਲਾਫ ਮੁਕੱਦਮਾ ਨੰਬਰ 257 ਮਿਤੀ 21-08-20 ਅ/ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਕੀਤਾ ਗਿਆ ਹੈ। ਉਪਰੋਕਤ ਵਿੱਚੋਂ ਕੁੱਝ ਦੇ ਖਿਲਾਫ ਪਹਿਲਾਂ ਵੀ ਕਰਿਮੀਨਲ ਕੇਸ ਦਰਜ ਹਨ ਅਤੇ  ਜੇਲ ਵੀ ਜਾ ਚੁੱਕੇ ਹਨ। ਇਸ ਤਰਾਂ ਇਸ ਨਸਾ ਤਸਕਰ ਗਿਰੋਹ ਦੇ ਹੁਣ ਤੱਕ 09 ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਇਸੇ ਤਰ੍ਹਾਂ ਹੀ ਸ੍ਰੀ ਗੁਰਵਿੰਦਰ ਸਿੰਘ ਡੀ.ਐਸ.ਪੀ. ਰਾਜਪੁਰਾ ਦੀ ਅਗਵਾਈ ਵਿੱਚ ਐਸ.ਆਈ.ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਨੇ ਇਕ ਇੰਟਰਸਟੇਟ ਨਸਾ ਤਸਕਰ ਭੁਪਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਅਮਨ ਐਵੀਨਿਊ ਮਜੀਠਾ ਰੋਡ ਅਮ੍ਰਿਤਸਰ ਨੂੰ ਕਾਰ ਨੰਬਰ ਪੀਬੀ-02ਬੀਐਕਸ-2393 ਪਰ ਕਾਬੂ ਕੀਤਾ ਗਿਆ ਜਿਸ ਪਾਸੋ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 179 ਮਿਤੀ 21-08-20 ਅ/ਧ 21/61/85 ਐਨ.ਡੀ.ਐਸ.ਐਕਟ ਥਾਣਾ ਸਿਟੀ ਰਾਜਪੁਰਾ ਦਰਜ ਕੀਤਾ ਗਿਆ ਹੈ ।ਤਫਤੀਸ ਤੋ ਪਾਇਆ ਗਿਆ ਹੈ ਕਿ ਭੁਪਿੰਦਰ ਸਿੰਘ ਦਾ ਵੀ ਕ੍ਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਵੀ ਅਮ੍ਰਿਤਸਰ ਜਿਲੇ ਵਿੱਚ ਵੱਖ-ਵੱਖ ਜੁਰਮਾ ਤਹਿਤ ਮਕੁੱਦਮੇ ਦਰਜ ਹਨ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਪਿਛਲੇ 24 ਘੰਟਿਆ ਦੋਰਾਨ 10 ਨਸਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ । ਪਰਮਜੀਤ ਸਿੰਘ ਪੰਮਾ ਆਪਣੇ ਗਿਰੋਹ  ਦਾ ਮੁੱਖ ਸਰਗਣਾ ਹੈ ਜ਼ੋ ਆਪਣੇ ਸਾਥੀਆਂ ਨਾਲ ਮਿਲਕੇ ਜਿਲਾ ਪਟਿਆਲਾ ਵਿੱਚ ਪਿਛਲੇ ਸਮੇਂ ਤੋ  ਨਸੇ ਦੀ ਤਸਕਰੀ ਕਰਦਾ ਆ ਰਿਹਾ ਸੀ ਜਿਸ ਦੇ ਪੁਰੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਗਿਰੋਹ ਦੇ ਫੜਨ ਨਾਲ ਜਿਲਾ ਪਟਿਆਲਾ ਵਿੱਚ ਨਸਾ ਤਸਕਰਾ ਨੂੰ ਠੱਲ ਪਈ ਹੈ। ਇਸ ਗਿਰੋਹ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀਂ ਹੈ ।