ਪੰਜਾਬ ਵਿੱਚ ਅੱਜ 35 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ,1582 ਮਰੀਜ਼ ਤੰਦੁਰਸਤ ਹੋਏ – 1704 ਨਵੇਂ ਮਰੀਜ਼ਾਂ ਦੇ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 11740 ਹੋ ਗਈ -ਪੜ੍ਹੋ ਲੁਧਿਆਣਾ ,ਪਟਿਆਲਾ ,ਜਲੰਧਰ ਸਮੇਤ ਬਾਕੀ ਸ਼ਹਿਰਾਂ ਦਾ ਹਾਲ
ਨਿਊਜ਼ ਪੰਜਾਬ
ਲੁਧਿਆਣਾ / ਚੰਡੀਗੜ੍ਹ , 18 ਅਗਸਤ – ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਅੱਜ 35 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ ਜਦੋ ਕਿ 1582 ਮਰੀਜ਼ ਤੰਦੁਰਸਤ ਹੋਏ ਅਤੇ ਅੱਜ 1704 ਨਵੇਂ ਮਰੀਜ਼ਾਂ ਦੇ ਨਾਲ ਸੂਬੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 11740 ਹੋ ਗਈ ਹੈ | ਲੁਧਿਆਣਾ ਵਿੱਚ ਅੱਜ 483 ਨਵੇਂ ਮਰੀਜ਼ਾਂ ਆਏ ਅਤੇ 212 ਮਰੀਜ਼ਾਂ ਤੰਦਰੁਸਤ ਵੀ ਹੋਏ ਜਦੋ ਕਿ 8 ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ |ਪਟਿਆਲਾ ਵਿੱਚ 338 ਨਵੇਂ ਮਰੀਜ਼ਾਂ ਦੇ ਮੁਕਾਬਲੇ 714 ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਵੀ ਖਬਰ ਹੈ ਪ੍ਰੰਤੂ ਡਾਕਟਰਾਂ ਦੇ ਸਖਤ ਯਤਨਾਂ ਦੇ ਬਾਵਜ਼ੂਦ 4 ਮਰੀਜ਼ਾਂ ਬੱਚ ਨਹੀਂ ਸਕੇ | ਹੁਣ ਤੱਕ 34400 ਮਰੀਜ਼ਾਂ ਵਿੱਚੋਂ 21762 ਮਰੀਜ਼ ਤੰਦਰੁਸਤ ਹੋਏ ਹਨ I
ਪੂਰੇ ਸੂਬੇ ਸਥਿਤੀ ਇਸ ਲਿੰਕ ਨੂੰ ਕਲਿਕ ਕਰ ਕੇ ਵੇਖੋ !
Covid Media Bulletin (18-08-2020)
ਦੇਸ਼ ਦੀ ਸਥਿਤੀ
18 ਅਗਸਤ | #ਕੋਵਿਡ_19 ਬਾਰੇ ਪ੍ਰਮਾਣਿਕ ਜਾਣਕਾਰੀ ਅਤੇ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਚੰਡੀਗੜ੍ਹ ਵਿਖੇ ਸਥਾਪਤ ਸਟੇਟ ਕੰਟਰੋਲ ਰੂਮ ਦੇ ਮੈਂਬਰ ਡਾ. ਜਸਕਿਰਨਦੀਪ ਕੌਰ ਦਾ ਅਧਿਕਾਰਤ ਬਿਆਨ ।