ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੋਵੇਗਾ ਕੋਰੋਨਾ ਟੈਸਟ – ਦੂਜੇ ਰਾਜਾਂ ਦੇ ਤੰਦਰੁਸਤ ਹੀ ਰਹਿ ਸਕਣਗੇ ਦਿੱਲੀ ‘ਚ – ਦਿੱਲੀ ਦੇ ਲੱਖਾਂ ਵਾਸੀ ਕੋਰੋਨਾ ਤੋਂ ਹੋ ਚੁੱਕੇ ਨੇ ਆਪਣੇ-ਆਪ ਠੀਕ

ਨਿਊਜ਼ ਪੰਜਾਬ
ਨਵੀ ਦਿੱਲੀ , 19 ਅਗਸਤ – ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਤਾ ਦਾਖਲ ਹੋਣ ਤੋਂ ਪਹਿਲਾਂ ਤੁਹਾਡਾ ਐਂਟੀਜਨ ਕਿੱਟਾਂ ਰਹੀ ਕੋਰੋਨਾ ਟੈਸਟ ਹੋਵੇਗਾ , ਤੰਦਰੁਸਤ ਹੋਣ ਤੋਂ ਬਾਅਦ ਹੀ ਤੁਸੀਂ ਦਿੱਲੀ ਵਿੱਚ ਦਾਖਲ ਹੋ ਸਕੋਗੇ I ਅਜਿਹਾ ਦੂਜੇ ਰਾਜਾਂ ਤੋਂ ਕੋਰੋਨਾ ਮਰੀਜ਼ਾਂ ਦਾ ਦਾਖਲਾ ਰੋਕਣ ਲਈ ਕੀਤਾ ਗਿਆ ਹੈ I ਦੂਜੇ ਪਾਸੇ ਦਿੱਲੀ ਸਰਕਾਰ ਸੀਰੋ ਸਰਵੇਖਣ ਟੈਸਟ ਦੇ ਦੂਜੇ ਪੜਾਅ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਰਹੀ ਦਿੱਲੀ ਦੇ ਹਰ ਵਾਸੀ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ,ਟੈਸਟ ਦੇ ਪਹਿਲੇ ਪੜਾਅ ਵਿੱਚ ਦਿੱਲੀ ਦੀ 22 ਪ੍ਰਤੀਸ਼ਤ ਅਬਾਦੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਪਣੇ ਆਪ ਠੀਕ ਵੀ ਹੋ ਚੁੱਕੀ ਹੈ I

ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਹਰ ਕਿਸੇ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਦਾਖਲਾ ਤਾ ਹੀ ਹੋਏਗਾ ਜੇ ਟੈਸਟ ਰਿਪੋਰਟ ਨਕਾਰਾਤਮਕ ਹੋਵੇਗੀ। ਦਿੱਲੀ ਸਰਕਾਰ ਵਲੋਂ ਅੱਜ ਕਲ੍ਹ ਆਨੰਦ ਵਿਹਾਰ ਬੱਸ ਅੱਡੇ ਸਮੇਤ ਹੋਰ ਥਾਵਾਂ ‘ਤੇ ਟੈਸਟ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ਵਿੱਚ ਵੱਖ-ਵੱਖ ਬੱਸ ਅੱਡਿਆਂ ਵਾਲੀਆਂ 250 ਡਿਸਪੈਂਸਰੀਆਂ ਵਿੱਚ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸਾਂ ਤੋਂ ਇਲਾਵਾ ਰੇਲ ਗੱਡੀਆਂ ਤੋਂ ਲੱਖਾਂ ਲੋਕ ਦਿੱਲੀ ਆ ਰਹੇ ਹਨ। ਇਸ ਵਿੱਚ ਮਜ਼ਦੂਰਾਂ ਦਾ ਵੱਡਾ ਹਿੱਸਾ ਹੈ।
ਕੁਝ ਲੋਕ ਪਹਿਲਾਂ ਹੀ ਦਿੱਲੀ ਦੀਆਂ ਵੱਖ-ਵੱਖ ਫੈਕਟਰੀਆਂ ਵਿਚ ਕੰਮ ਕਰ ਰਹੇ ਸਨ, ਜੋ ਤਾਲਾਬੰਦੀ ਕਾਰਨ ਘਰ ਵਾਪਸ ਆ ਗਏ ਸਨ, ਪਰ ਹੁਣ ਉਹ ਮੁੜ ਵਾਪਸ ਆ ਰਹੇ ਹਨ।ਦੂਜੇ ਪਾਸੇ ਮੰਗਲਵਾਰ ਨੂੰ ਆਨੰਦ ਵਿਹਾਰ ਬੱਸ ਅੱਡੇ ‘ਤੇ ਹੋਰ ਰਾਜਾਂ ਤੋਂ ਆਉਣ ਵਾਲੇ ਕੁੱਲ 608 ਮਜ਼ਦੂਰਾਂ ਦੀ ਐਂਟੀਜਨ ਕਿੱਟਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਛੇ ਲੋਕ ਪਾਜ਼ੇਟਿਵ ਪਾਏ ਗਏ ਹਨ।
ਦਿੱਲੀ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ ਅੰਤਰਰਾਸ਼ਟਰੀ ਉਡਾਨਾਂ ਲਈ ਆਉਣ ਵਾਲੇ ਯਾਤਰੂਆਂ ਅਤੇ ਵਪਾਰੀਆਂ ਜਿਨ੍ਹਾਂ ਕੰਮ ਨਿਬੇੜ ਕੇ ਵਾਪਸ ਮੁੜਨਾ ਹੁੰਦਾ ਹੈ ਦੇ ਟੈਸਟ ਹੋਣਗੇ ਜਾ ਨਹੀਂ I

 

=========ਸੀਰੋ ਸਰਵੇਖਣ ਟੈਸਟ ਦੇ ਦੂਜੇ ਪੜਾਅ ਦੇ ਨਤੀਜੇ ਹੋ ਸਕਦੇ ਹਨ ਹੈਰਾਨੀਜਨਕ
ਸੀਰੋ ਸਰਵੇਖਣ ਟੈਸਟ ਦੇ ਦੂਜੇ ਪੜਾਅ ਦੇ ਨਤੀਜਿਆਂ ਬਾਰੇ ਸਤੇਂਦਰ ਜੈਨ ਨੇ ਸਪੱਸ਼ਟ ਕੀਤਾ ਕਿ ਇਸ ਹਫਤੇ ਦੇ ਅੰਤ ਤੱਕ ਸੀਰੋ ਸਰਵੇਖਣ ਦਾ ਨਤੀਜਾ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਰੋ ਸਰਵੇਖਣ ਦੇ ਪਹਿਲੇ ਪੜਾਅ ਵਿੱਚ ਦਿੱਲੀ ਦੇ 22 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਕੋਰੋਨਾ ਬਾਰੇ ਐਂਟੀਬਾਡੀਜ਼ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਲੋਕਾਂ ਦੇ ਖੂਨ ਦੇ ਨਮੂਨੇ ਸੀਰੋ ਸਰਵੇਖਣ ਵਿੱਚ ਲਏ ਜਾਂਦੇ ਹਨ, ਜੋ ਦਿਖਾਉਂਦਾ ਹੈ ਕਿ ਕੋਰੋਨਾ ਤੋਂ ਹੁਣ ਤੱਕ ਕਿੰਨੇ ਲੋਕ ਲਾਗ ਗ੍ਰਸਤ ਹੋਏ ਹਨ। ਇਹਨਾਂ ਲੋਕਾਂ ਨੂੰ ਕੋਰੋਨਾ ਨਾਲ ਲੜਨ ਵਿੱਚ ਲਾਭਦਾਇਕ ਐਂਟੀਬਾਡੀਜ਼ ਮਿਲਦੀਆਂ ਹਨ।