ਪਟਿਆਲਾ ਬਲਾਕ ਦੇ 45 ਪਿੰਡਾਂ ‘ਚ ਘਰ-ਘਰ ਤੋਂ ਕੂੜਾ ਇਕੱਠਾ ਕਰਕੇ ਖਾਦ ਬਣਾਉਣ ਦੀ ਪ੍ਰਕ੍ਰਿਆ ਹੋਵੇਗੀ ਸ਼ੁਰੂ
ਪੰਜਾਬ ਸਰਕਾਰ ਪਿੰਡਾਂ ਦੇ ਸਰਵ ਪੱਖੀ ਵਿਕਾਸ ਲਈ ਵਚਨਬੱਧ-ਏ.ਡੀ.ਸੀ. ਵਿਕਾਸ
-ਪਟਿਆਲਾ ਬਲਾਕ ਦੇ ਪਿੰਡ ਉੱਚਾ ਗਾਓਂ ਵਿਖੇ ਬਣਾਇਆ ਮਾਡਲ ਪਾਰਕ
-ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 45 ਮਾਡਲ ਖੇਡ ਮੈਦਾਨ ਬਣਾਉਣ ਦਾ
ਕੰਮ ਪ੍ਰਗਤੀ ਅਧੀਨ-ਡਾ. ਯਾਦਵ
-45 ਪਿੰਡਾਂ ‘ਚ ਘਰ-ਘਰ ਤੋਂ ਕੂੜਾ ਇਕੱਠਾ ਕਰਕੇ ਵੱਖੋ-ਵੱਖ ਕਰਕੇ ਖਾਦ ਬਣਾਉਣ ਦੀ ਪ੍ਰਕ੍ਰਿਆ
-ਮਗਨਰੇਗਾ ਸਕੀਮ ਅਧੀਨ ਪਿੰਡਾਂ ‘ਚ 90 ਮਾਡਲ ਪਾਰਕਾਂ ਦੀ ਉਸਾਰੀ ਕਰਕੇ ਪਿੰਡਾਂ ਦੀ ਦਿਖ ਸੁੰਦਰ ਬਣਾਈ ਜਾਵੇਗੀ- ਡਾ ਪ੍ਰੀਤੀ ਯਾਦਵ
ਨਿਊਜ਼ ਪੰਜਾਬ
ਪਟਿਆਲਾ, 17 ਅਗਸਤ: ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿੱਥੇ ਨਰੇਗਾ ਵਰਕਰਾਂ ਨੂੰ ਰੋਜਗਾਰ ਦਿੱਤਾ ਜਾ ਰਿਹਾ ਹੈਉੱਥੇ ਇਸ ਸਕੀਮ ਅਧੀਨ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾ ਵਚਨਬੱਧ ਹੈ।
ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ ਅੰਦਰ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ੍ਹਨ ਲਈ 45 ਮਾਡਲ ਖੇਡ ਮੈਦਾਨ ਤੇ ਸਟੇਡੀਅਮ ਬਣਾਏ ਜਾਣਗੇ, ਜਿਸ ਦਾ ਕਾਰਜ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਬਲਾਕ ਦੇ ਪਿੰਡ ਉੱਚਾ ਗਾਓ ਵਿਖੇ ਮਾਡਲ ਪਾਰਕ ਬਣਾਇਆ ਗਿਆ ਹੈ, ਜਿਸਦਾ ਇਲਾਕੇ ਦੇ ਲੋਕਾਂ ਨੂੰ ਕਾਫੀ ਲਾਭ ਹੋਇਆ ਹੈ।
ਡਾ. ਯਾਦਵ ਨੇ ਦੱਸਿਆ ਕਿ ਪਿੰਡਾਂ ਵਿੱਚ ਕੂੜੇ ਦੀ ਸਮੱਸਿਆ ਦੇ ਖਾਤਮੇ ਲਈ ਪਹਿਲੇ ਗੇੜ ਵਿੱਚ 45 ਪਿੰਡਾਂ ਵਿੱਚ ਘਰ-ਘਰ ਤੋਂ ਕੂੜ੍ਹਾ ਇਕੱਠਾ ਕਰਕੇ ਉਸ ਨੂੰ ਅਲੱਗ-ਅਲੱਗ ਕਰਨ ਉਪਰੰਤ ਖਾਦ ਤਿਆਰ ਕੀਤੀ ਜਾਵੇਗੀ। ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿਖ ਦੇਣ ਲਈ ਜ਼ਿਲ੍ਹੇ ਵਿੱਚ 90 ਮਾਡਲ ਪਾਰਕਾਂ ਦੀ ਉਸਾਰੀ ਕਰਕੇ ਪਿੰਡਾਂ ਦੀ ਦਿਖ ਨੂੰ ਸੁੰਦਰ ਬਣਾਇਆ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਇਹ ਵੀ ਦੱਸਿਆ ਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਰੀਚਾਰਜ ਖੂਹ ਵੀ ਬਣਾਏ ਜਾਣਗੇ ਅਤੇ ਵਰਮੀ ਕੰਪੋਸਟ ਤਿਆਰ ਕਰਕੇ ਗਰਾਮ ਪੰਚਾਇਤਾਂ ਦੀ ਆਮਦਨ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਏ.ਡੀ.ਸੀ. (ਡੀ) ਨੇ ਗਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਪ੍ਰੋਜੈਕਟ ਤਿਆਰ ਕਰਕੇ ਆਪਣੇ ਆਪਣੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਰਾਹੀਂ ਜਿਲ੍ਹਾ ਪੱਧਰ ‘ਤੇ ਭੇਜਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਹਾਤਮਾ ਗਾਂਧੀ ਨਰੇਗਾ ਵਿੱਚ ਲੋਕਾਂ ਨੂੰ ਰੋਜਗਾਰ ਦੇਣ ਦੇ ਨਾਲ ਨਾਲ ਪਿੰਡਾਂ ਦਾਸਰਵ ਪੱਖੀ ਵਿਕਾਸ ਕਰਨ ਲਈ ਫੰਡਜ ਦੀ ਕੋਈ ਕਮੀ ਨਹੀਂ ਹੈ।