ਕੋਰੋਨਾ ਮਰੀਜ਼ ਨੇ ਹਸਪਤਾਲ ਦੀ ਛੱਤ ਤੋਂ ਮਾਰੀ ਛਾਲ – ਮੌਤ – ਪੁਲਿਸ ਅਧਿਕਾਰੀ ਪੁੱਜੇ ਮੌਕੇ ‘ਤੇ
ਨਿਊਜ਼ ਪੰਜਾਬ
ਅੰਮ੍ਰਿਤਸਰ, 17 ਅਗਸਤ – ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕੋਰੋਨਾ ਲਾਗ ਨਾਲ ਪ੍ਰਭਾਵਿਤ 46 ਸਾਲਾਂ ਦੇ ਵਿਅਕਤੀ ਸਵਰਨ ਸਿੰਘ ਤਰਨ ਤਾਰਨ ਦੇ ਵੱਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਮਰੀਜ਼ ਜੋ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਸੀ I ਇੱਹ ਘਟਨਾ ਅੱਜ ਸਵੇਰੇ ਤੜਕਸਾਰ ਵਾਪਰੀ I ਖ਼ੁਦਕੁਸ਼ੀ ਕਰਨ ਵਾਲਾ ਨੌਜਵਾਨ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਵੀ ਦਸਿਆ ਜਾ ਰਿਹਾ ਹੈ ,ਉਸ ਨੇ ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਸ਼ਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ I