ਪਾਰਲੀਮੈਂਟ ਬਿਲਡਿੰਗ ਵਿੱਚ ਅੱਗ ਲੱਗੀ – 5 ਗੱਡੀਆਂ ਅੱਗ ਤੇ ਕਾਬੂ ਪਾਉਣ ਤੇ ਲਗੀਆਂ

ਨਿਊਜ਼ ਪੰਜਾਬ
ਨਵੀ ਦਿੱਲੀ , 17 ਅਗਸਤ – ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸੰਸਦ ਦੀ ਛੇਵੀਂ ਮੰਜ਼ਿਲ ‘ਤੇ ਅੱਗ ਲੱਗ ਗਈ ਹੈ। ਮੌਕੇ ਤੇ ਪੰਜ ਫਾਇਰ ਟੈਂਡਰ ਲੱਗੇ ਹਨ। ਅੱਗ ਸੰਸਦ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਅਨੇਕਸੀ ਬਿਲਡਿੰਗ ਦੇ ਬਿਜਲੀ ਸਪਲਾਈ ਵਾਲੇ ਬੋਰਡ ਦੇ ਨੇੜੇ ਲੱਗੀ ਹੈ । ਇਸ ਸਮੇਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਟ ਸਰਕਟ ਕਾਰਨ ਲੱਗੀ ਸੀ। ਅੱਗ ਲਗਨ ਦੇ ਕਰਨਾ ਦੀ ਜਾਂਚ ਕੀਤੀ ਜਾ ਰਹੀ ਹੈ I