ਨਵਾਂਸ਼ਹਿਰ – ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਜ਼ਿਲੇ ਦੇ 9 ਹੋਣਹਾਰ ਵਿਦਿਆਰਥੀ ਸਨਮਾਨਿਤ
ਨਿਊਜ਼ ਪੰਜਾਬ
ਨਵਾਂਸ਼ਹਿਰ, 15 ਅਗਸਤ : 74ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਬਾਰਵੀਂ ਜਮਾਤ ਦੇ ਇਮਤਿਹਾਨ ਵਿਚ 98 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਅਤੇ ਰਾਜ ਪੱਧਰ ਦੇ ਭਾਸ਼ਣ ਮੁਕਾਬਲੇ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿਦਿਆਰਥੀਆਂ ਦੀ ਤਰਫ਼ੋਂ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਸ਼ੀਲ ਕੁਮਾਰ ਤੁਲੀ ਨੇ ਸਨਮਾਨ ਹਾਸਲ ਕੀਤਾ। ਸਨਮਾਨ ਹਾਸਲ ਕਰਨ ਵਾਲੇ ਇਨਾਂ 9 ਵਿਦਿਆਰਥੀਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਜਾਵਲ ਪੁਰ ਸੜੋਆ ਦੀ ਜੀਆ ਸ਼ਰਮਾ, ਅਮਰਦੀਪ ਸੈਕੰਡਰੀ ਸਕੂਲੀ ਮੁਕੰਦਪੁਰ ਦੀ ਹਰਨੀਤ ਕੌਰ ਪੁੱਤਰੀ ਅਰਵਿੰਦਰ ਸਿੰਘ, ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਦੀ ਸੰਜਨਾ ਪੁੱਤਰੀ ਲੈਂਬਰ ਸਿੰਘ, ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਦੀ ਹਰਪ੍ਰੀਤ ਕੌਰ ਪੁੱਤਰੀ ਪਰਮਜੀਤ, ਜੇ. ਐਙ ਐਸ. ਐਚ ਖਾਲਸਾ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਨੇਹਾ ਪੁੱਤਰੀ ਜਸਵਿੰਦਰ ਪਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਨਵਕੀਰਤ ਕੌਰ ਚੇਰਾ ਪੁੱਤਰੀ ਪ੍ਰੇਮ ਸਿੰਘ ਚੇਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਸੁਖਪ੍ਰੀਤ ਪੁੱਤਰ ਗੁਰਮੇਜ ਚੰਦ, ਜੇ. ਐਫ. ਐਸ. ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਮੁਸਕਾਨ ਪੁੱਤਰੀ ਸੋਮ ਨਾਥ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਨੇਹਾ ਪੁੱਤਰੀ ਕੁਲਵਿੰਦਰ ਕੁਮਾਰ ਸ਼ਾਮਿਲ ਸਨ। ਕੈਪਸ਼ਨ :
-ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਹੋਣਹਾਰ ਵਿਦਿਆਰਥੀਆਂ ਦੀ ਤਰਫੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਸਨਮਾਨ ਹਾਸਲ ਕਰਦੇ ਹੋਏ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਸ਼ੀਲ ਕੁਮਾਰ ਤੁਲੀ।