ਹਰੇਕ ਪਿੰਡ ਨੂੰ ਅਗਲੇ 1,000 ਦਿਨਾਂ ਵਿੱਚ ਆਪਟੀਕਲ ਫਾਈਬਰ ਕੇਬਲ (ਓਐੱਫਸੀ) ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ : ਪ੍ਰਧਾਨ ਮੰਤਰੀ
‘ਅੱਜ 1,000 ਦਿਨਾਂ ਵਿੱਚ ਆਪਟੀਕਲ ਫਾਈਬਰ ਇੰਟਰਨੈੱਟ ਰਾਹੀਂ ਭਾਰਤ ਦੇ ਸਾਰੇ ਪਿੰਡਾਂ ਨੂੰ ਜੋੜਨ ਦੀ ਜ਼ਿੰਮੇਵਾਰੀ ਦੂਰਸੰਚਾਰ ਵਿਭਾਗ ਨੂੰ ਸੌਂਪੀ ਹੈ
ਨਿਊਜ਼ ਪੰਜਾਬ
ਨਵੀ ਦਿੱਲੀ ,15 ਅਗਸਤ -ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਆਉਣ ਵਾਲੇ 1,000 ਦਿਨਾਂ ਵਿੱਚ ਦੇਸ਼ ਦੇ ਹਰ ਪਿੰਡ ਨੂੰ ਆਪਟੀਕਲ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ 5 ਦਰਜਨ ਪੰਚਾਇਤਾਂ ਆਪਟੀਕਲ ਫਾਈਬਰ ਕੇਬਲ ਨਾਲ ਜੁੜੀਆਂ ਹੋਈਆਂ ਸਨ। ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਦੀਆਂ ਲਗਭਗ 1.5 ਲੱਖ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਕੇਬਲ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਡਿਜੀਟਲ ਇੰਡੀਆ ਵਿੱਚ ਗ੍ਰਾਮੀਣ ਭਾਰਤ ਅਤੇ ਪਿੰਡਾਂ ਦੀ ਸ਼ਮੂਲੀਅਤ ਭਾਰਤ ਦੇ ਸੰਤੁਲਿਤ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਸ ਨੂੰ ਸਮਰੱਥ ਕਰਨ ਲਈ ਅਸੀਂ ਤੇਜ਼ੀ ਨਾਲ ਆਪਣੇ ਆਪਟੀਕਲ ਫਾਈਬਰ ਨੈੱਟਵਰਕ ਦਾ ਵਿਸਤਾਰ ਕਰਾਂਗੇ। ਇਹ 1,000 ਦਿਨਾਂ ਦੇ ਅੰਦਰ ਸਾਰੇ 6 ਲੱਖ ਪਿੰਡਾਂ ਤੱਕ ਪਹੁੰਚ ਜਾਵੇਗਾ।
ਇਸ ਮਹੱਤਵਪੂਰਨ ਐਲਾਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਆਭਾਰ ਪ੍ਰਗਟਾਉਂਦੇ ਹੋਏ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕੀਤਾ, ‘‘ਅੱਜ ਤੁਸੀਂ 1,000 ਦਿਨਾਂ ਵਿੱਚ ਆਪਟੀਕਲ ਫਾਈਬਰ ਇੰਟਰਨੈੱਟ ਰਾਹੀਂ ਭਾਰਤ ਦੇ ਸਾਰੇ ਪਿੰਡਾਂ ਨੂੰ ਜੋੜਨ ਦੀ ਜ਼ਿੰਮੇਵਾਰੀ ਦੂਰਸੰਚਾਰ ਵਿਭਾਗ ਨੂੰ ਸੌਂਪੀ ਹੈ। ਇਹ ਡਿਜੀਟਲ ਇੰਡੀਆ ਲਈ ਗੇਮ ਚੇਂਜਰ ਹੈ। ਤੁਹਾਡੀ ਪ੍ਰੇਰਣਾ ਨਾਲ ਅਸੀਂ ਇਸ ਨੂੰ ਕਰਾਂਗੇ।’’
74ਵੇਂ ਸੁਤੰਤਰਤਾ ਦਿਵਸ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ 1,000 ਦਿਨਾਂ ਵਿੱਚ ਲਕਸ਼ਦੀਪ ਨੂੰ ਸਬਮਰੀਨ ਆਪਟੀਕਲ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ‘‘ਸਾਡੇ ਲਗਭਗ 1,300 ਦੀਪ ਹਨ। ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਗੋਲਿਕ ਸਥਿਤੀ ਅਤੇ ਉਨ੍ਹਾਂ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਵਿੱਚੋਂ ਕੁਝ ਦੀਪਾਂ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਕੰਮ ਚੱਲ ਰਿਹਾ ਹੈ। ਅਸੀਂ ਤੇਜ਼ੀ ਨਾਲ ਵਿਕਾਸ ਲਈ ਕੁਝ ਦੀਪਾਂ ਨੂੰ ਚੁਣਿਆ ਹੈ। ਹਾਲ ਹੀ ਵਿੱਚ ਅਸੀਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਨੂੰ ਇੱਕ ਬਿਹਤਰ ਇੰਟਰਨੈੱਟ ਲਈ ਅੰਡਰਸੀ ਕੇਬਲ ਨਾਲ ਜੋੜਿਆ ਹੈ। ਹੁਣ ਅੱਗੇ ਅਸੀਂ ਲਕਸ਼ਦੀਪ ਨੂੰ ਜੋੜਾਂਗੇ।’’ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਅਤੇ ਚੇਨਈ ਵਰਗੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਾਈ-ਸਪੀਡ ਬਰਾਡਬੈਂਡ ਕਨੈਕਟੀਵਿਟੀ ਯਕੀਨੀ ਕਰਨ ਲਈ ਚੇਨਈ ਅਤੇ ਅੰਡੇਮਾਨ ਅਤੇ ਨਿਕੋਬਾਰ ਵਿਚਕਾਰ ਪਹਿਲੀ ਵਾਰ ਅੰਡਰਸੀ ਆਪਟੀਕਲ ਫਾਈਬਰ ਲਿੰਕ ਦਾ ਉਦਘਾਟਨ ਕੀਤਾ।
ਲਕਸ਼ਦੀਪ ਸਮੂਹ ਵਿੱਚ ਹਾਈ ਸਪੀਡ ਦੀਆਂ ਇੰਟਰਨੈੱਟ ਸੇਵਾਵਾਂ ਲਈ ਐਲਾਨ ’ਤੇ ਟਿੱਪਣੀ ਕਰਦੇ ਹੋਏ ਸ਼੍ਰੀ ਪ੍ਰਸਾਦ ਨੇ ਇੱਕ ਟਵੀਟ ਵਿੱਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੀਪਾਂ ਨੂੰ ਸਬਮਰੀਨ ਆਪਟੀਕਲ ਫਾਈਬਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ 1,000 ਦਿਨਾਂ ਦਾ ਟੀਚਾ ਨਿਰਧਾਰਿਤ ਕੀਤਾ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਨੂੰ ਦੂਰਸੰਚਾਰ, ਸੰਚਾਰ ਮੰਤਰਾਲਾ ਵੀ ਇਸਨੂੰ ਜੋੜਨ ਲਈ ਤੇਜ਼ੀ ਨਾਲ ਟਰੈਕ ਕਰੇਗਾ।
ਲਕਸ਼ਦੀਪ ਸਮੂਹ ਦੇ ਪਿੰਡਾਂ ਅਤੇ ਸਬਮਰੀਨ ਓਐੱਫਸੀ ਕਨੈਕਟੀਵਿਟੀ ਗ੍ਰਾਮੀਣ ਖੇਤਰਾਂ/ਪਿੰਡਾਂ ਅਤੇ ਲਕਸ਼ਦੀਪ ਦੀਪਾਂ ਵਿੱਚ ਲੋਕਾਂ ਨੂੰ ਸਸਤੀ ਤੇ ਬਿਹਤਰ ਕਨੈਕਟੀਵਿਟੀ ਅਤੇ ਡਿਜੀਟਲ ਇੰਡੀਆ ਦੇ ਸਾਰੇ ਲਾਭਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ, ਵਿਸ਼ੇਸ਼ ਰੂਪ ਨਾਲ ਔਨਲਾਈਨ ਸਿੱਖਿਆ, ਟੈਲੀ ਮੈਡੀਸਿਨ ਵਿੱਚ ਸੁਧਾਰ ਲਿਆਉਣ, ਬੈਂਕਿੰਗ ਪ੍ਰਣਾਲੀ, ਔਨਲਾਈਨ ਟਰੇਡਿੰਗ, ਟੂਰਿਜ਼ਮ ਅਤੇ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਆਦਿ ਵਿੱਚ।