ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦੇਸ਼ ਵਿੱਚ ਕੋਵਿਡ-19 ਦੇ 65,002 ਨਵੇਂ ਮਾਮਲਿਆਂ ਸਮੇਤ ਗਿਣਤੀ 25, 26192 ਤੇ ਪੁੱਜੀ – 24 ਘੰਟਿਆਂ ਵਿੱਚ 996 ਮੌਤਾਂ – ਪੜ੍ਹੋ ਪੂਰੇ ਦੇਸ਼ ਦੀ ਜਾਣਕਾਰੀ

ਨਿਊਜ਼ ਪੰਜਾਬ

ਨਵੀ ਦਿੱਲੀ ,15 ਅਗਸਤ –  ਭਾਰਤ – ਇੱਕ ਦਿਨ ਵਿੱਚ ਠੀਕ ਹੋਇਆਂ ਦੇ ਇੱਕ ਰਿਕਾਰਡ ਸਿਖ਼ਰ ’ਤੇ ਪੁੱਜਾ -ਪਿਛਲੇ 24 ਘੰਟਿਆਂ ’ਚ 57,381 ਵਿਅਕਤੀ ਠੀਕ ਹੋਏ ਹਨ I ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦੇਸ਼ ਵਿੱਚ ਕੋਵਿਡ-19 ਦੇ 65,002 ਨਵੇਂ ਮਾਮਲਿਆਂ ਸਮੇਤ ਗਿਣਤੀ 25, 26192 ਤੇ ਪੁੱਜੀ – 24 ਘੰਟਿਆਂ ਵਿੱਚ 996 ਮੌਤਾਂ ਹੋਣ ਨਾਲ ਹੁਣ ਤਕ ਕੋਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ 49,036 ਤੇ ਜਾ ਪੁੱਜੀ ਹੈ ===

32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਵਰੀ ਦਰ 50% ਤੋਂ ਵੱਧ

ਭਾਰਤ ਨੇ ਇੱਕ ਦਿਨ ਵਿੱਚ ਕੀਤੇ ਸਭ ਤੋਂ ਵੱਧ 8.6 ਲੱਖ ਕੋਵਿਡ ਸੈਂਪਲ ਟੈਸਟ

ਇੱਕ ਦਿਨ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਕਰਦਿਆਂ ਭਾਰਤ ਨੇ ਇੱਕੋ ਦਿਨ ਵਿੱਚ ਠੀਕ ਹੋਣ ਵਾਲੇ ਕੋਵਿਡ–19 ਮਰੀਜ਼ਾਂ ਦੀ ਸੰਖਿਆ ਦਾ ਇੱਕ ਹੋਰ ਰਿਕਾਰਡ ਸਿਖ਼ਰ ਛੋਹ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ 57,381 ਮਰੀਜ਼ ਠੀਕ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਰਿਕਵਰੀਆਂ ਦੀ ਅਜਿਹੀ ਉੱਚੀ ਦਰ ਨਾਲ ਭਾਰਤ ਦੀ ਰਿਕਵਰੀ ਦਰ 70% ਤੋਂ ਵੀ ਉੱਤੇ ਚਲੀ ਗਈ ਹੈ, ਜਿਸ ਨਾਲ ਵੱਧ ਤੋਂ ਵੱਧ ਮਰੀਜ਼ਾਂ ਦਾ ਠੀਕ ਹੋਣਾ ਯਕੀਨੀ ਹੋ ਗਿਆ ਹੈ। ਇਸ ਪ੍ਰਾਪਤੀ ’ਚ ਹੋਰ ਵਾਧਾ ਕਰਦਿਆਂ ਦੇਸ਼ ਦੇ 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਿਤਯਾਬੀ ਦਰ 50% ਤੋਂ ਵੀ ਵੱਧ ਹੋ ਗਈ ਹੈ। 12 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਰਿਕਵਰੀ ਦਰ ਤੋਂ ਵੀ ਅਗਾਂਹ ਚਲੇ ਗਏ ਹਨ।

32 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਕਵਰੀ ਦਰ 50% ਤੋਂ ਵੱਧ

Image

12 ਰਾਜਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਤੋਂ ਵੱਧ

ਹੁਣ ਜਦੋਂ ਵਧੇਰੇ ਮਰੀਜ਼ ਠੀਕ ਹੋ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰ ਵਿੱਚ ਆਈਸੋਲੇਸ਼ਨ (ਮਾਮੂਲੀ ਤੇ ਦਰਮਿਆਨੇ ਕੇਸਾਂ ਦੇ ਮਾਮਲੇ ਵਿੱਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ, ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਅੱਜ 18 ਲੱਖ ਤੋਂ ਉੱਤੇ (18,08,936) ਚਲੀ ਗਈ ਹੈ। ਠੀਕ ਹੋਏ ਮਰੀਜ਼ਾਂ ਤੇ ਕੋਵਿਡ–19 ਮਰੀਜ਼ਾਂ ਦੇ ਐਕਟਿਵ ਕੇਸਾਂ ਦਾ ਅੰਤਰ ਵਧ ਕੇ 11 ਲੱਖ ਤੋਂ ਵੀ ਵਧ ਗਿਆ ਹੈ (ਜੋ ਅੱਜ 11,40,716 ’ਤੇ ਹੈ)।

ਇਹ ਕੇਂਦਰ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਤਾਲਮੇਲ ਨਾਲ ਕੀਤੇ ਜਤਨਾਂ ਦਾ ਨਤੀਜਾ ਹੈ, ਇਸੇ ਲਈ ਰੋਜ਼ਾਨਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 6,68,220 ਹੈ ਤੇ ਦੇਸ਼ ਉੱਤੇ ਕੇਸਾਂ ਦਾ ਇਹੋ ਅਸਲ ਬੋਝ ਹੈ। ਅੱਜ ਕੁੱਲ ਪਾਜ਼ਿਟਿਵ ਮਾਮਲੇ 26.45% ਹਨ, ਪਿਛਲੇ 24 ਘੰਟਿਆਂ ਦੌਰਾਨ ਇਸ ਵਿੱਚ ਵੀ ਕਮੀ ਆਈ ਹੈ। ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

ਹਸਪਤਾਲਾਂ ਵਿੱਚ ਸੁਧਾਰੇ ਗਏ ਤੇ ਪ੍ਰਭਾਵਸ਼ਾਲੀ ਕਲੀਨਿਕਲ ਇਲਾਜ, ਘਰਾਂ ਵਿੱਚ ਨਿਗਰਾਨੀ ਅਧੀਨ ਆਈਸੋਲੇਸ਼ਨ, ਨੌਨ–ਇਨਵੇਸਿਵ ਆਕਸੀਜਨ ਮਦਦ ਦੀ ਵਰਤੋਂ, ਮਰੀਜ਼ਾਂ ਦੇ ਤੁਰੰਤ ਤੇ ਸਮੇਂ–ਸਿਰ ਇਲਾਜ ਲਈ ਉਨ੍ਹਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਏਮਸ, ਨਵੀਂ ਦਿੱਲੀ ਆਦਿ ਦੇ ਟੈਲੀ–ਕੰਸਲਟੇਸ਼ਨ ਸੈਸ਼ਨਾਂ ਜ਼ਰੀਏ ਸਰਗਰਮ ਤਕਨੀਕੀ ਮਾਰਗ–ਦਰਸ਼ਨ ਦੁਆਰਾ ਕੋਵਿਡ–19 ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਕਲੀਨਿਕਲ ਪ੍ਰਬੰਧ ਹੁਨਰਾਂ ਦੇ ਅੱਪਗ੍ਰੇਡੇਸ਼ਨ ਉੱਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਨਾਲ ਮਰੀਜ਼ਾਂ ਦਾ ਕਾਰਜਕੁਸ਼ਲ ਤਰੀਕੇ ਨਾਲ ਬੇਰੋਕ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਵਧੀਆ ਦੇਖਭਾਲ ਹੋ ਰਹੀ ਹੈ। ਇਸ ਨੇ ਯਕੀਨੀ ਬਣਾਇਆ ਹੈ ਕਿ ਭਾਰਤ ਦੀ ਕੇਸ ਮੌਤ ਦਰ ਵਿਸ਼ਵ ਔਸਤ ਤੋਂ ਹੇਠਾਂ ਹੀ ਬਣੀ ਰਹੇ। ਇਸ ਮਾਮਲੇ ’ਚ ਲਗਾਤਾਰ ਹਾਂ–ਪੱਖੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਦਰ ਇਸ ਵੇਲੇ 1.94% ਭਾਰਤ ਦੀ ‘ਟੈਸਟ, ਟ੍ਰੈਕ, ਟ੍ਰੀਟ’ ਨੀਤੀ ਨੇ ਇੱਕ ਨਵਾਂ ਸਿਖ਼ਰ ਛੋਹਿਆ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 8,68,679 ਟੈਸਟ ਕੀਤੇ ਗਏ ਹਨ। ਇੰਝ ਹੁਣ ਤੱਕ ਕੁੱਲ 2.85 ਕਰੋੜ ਤੋਂ ਵੱਧ ਟੈਸਟ ਹੋ ਚੁੱਕੇ ਹਨ।ਦਰਜਾਬੰਦ ਤੇ ਲਗਾਤਾਰ ਵਿਕਸਿਤ ਹੋ ਰਹੇ ਹੁੰਗਾਰੇ ਕਾਰਨ ਇੱਕ ਅਜਿਹੀ ਟੈਸਟਿੰਗ ਨੀਤੀ ਉਲੀਕੀ ਗਈ, ਜਿਸ ਨਾਲ ਦੇਸ਼ ਵਿੱਚ ਟੈਸਟ ਕਰਨ ਦਾ ਘੇਰਾ ਸਥਿਰਤਾ ਨਾਲ ਹੋਰ ਚੌੜਾ ਹੁੰਦਾ ਜਾ ਰਿਹਾ ਹੈ। ਇਸ ਨੀਤੀ ਨੂੰ ਕਾਇਮ ਰੱਖਦਿਆਂ ਦੇਸ਼ ਵਿੱਚ ਟੈਸਟਿੰਗ ਲੈਬਸ ਦਾ ਨੈੱਟਵਰਕ ਵੀ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ; ਅੱਜ ਇਸ ਵੇਲੇ ਦੇਸ਼ ਵਿੱਚ 1,465 ਲੈਬੋਰੇਟਰੀਆਂ ਹਨ; ਜਿਨ੍ਹਾਂ ਵਿੱਚੋਂ 968 ਸਰਕਾਰੀ ਖੇਤਰ ਨਾਲ ਸਬੰਧਿਤ ਹਨ ਤੇ 497 ਪ੍ਰਾਈਵੇਟ ਲੈਬਸ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:

• ਰੀਅਲ–ਟਾਈਮ RT PCR ਅਧਾਰਿਤ ਟੈਸਟਿੰਗ ਲੈਬਸ: 751 (ਸਰਕਾਰੀ: 448 + ਨਿਜੀ 303)

• ਟਰੂਨੈਟ ਅਧਾਰਿਤ ਟੈਸਟਿੰਗ ਲੈਬਸ: 597 (ਸਰਕਾਰੀ: 486 + ਨਿਜੀ: 111)

• ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ: 117 (ਸਰਕਾਰੀ: 34 + ਨਿਜੀ: 83)

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਅਤੇ ਹੋਰ ਪ੍ਰਸ਼ਨ ncov2019@gov.in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushel