ਦਿੱਲੀ ਦੰਗਿਆਂ ਵਿਚ ਮਾਰੇ ਗਏ ਪੁਲਿਸ ਮੁਲਾਜਮ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ- ਦਿੱਲੀ ਪੁਲਿਸ ਨੇ 18 ਵੱਖ ਵੱਖ ਕੇਸ ਦਰਜ ਕਰ ਕੇ 106 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਦਿੱਲੀ 26 ਫਰਵਰੀ- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦਿੱਲੀ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ , – – – — ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਕਲ ਹਿੰਸਕ ਵਾਰਦਾਤਾਂ ਦੌਰਾਨ ਡਿਊਟੀ ਕਰਦਿਆਂ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ । ——— ਦਿੱਲੀ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਆਦੇਸ਼ ਦਿੱਤਾ ਕੇ ਮੌਕੇ ਦੀਆ ਵੀਡੀਓ ਵੇਖ ਕੇ ਭੜਕਾਊ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ I ਪੁਲਿਸ ਕਮਿਸ਼ਨਰ ਵੀਡੀਓ ਕੇ ਕਲ ਹਾਈਕੋਰਟ ਵਿਚ ਰਿਪੋਰਟ ਪੇਸ਼ ਕਰਨਗੇ , ——- ਸੀ ਬੀ ਐੱਸ ਈ ਨੇ ਪ੍ਰਭਾਵਿਤ ਇਲਾਕਿਆਂ ਵਿਚ ਹੋਣ ਵਾਲੇ ਇਮਤਿਹਾਨ ਮੁਲਤਵੀ ਕਰ ਦਿਤੇ ਹਨ ,ਨਵੀਆਂ ਤਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇ ਗਾ,
———– ਦੰਗਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 22 ਤੇ ਪੁੱਜ ਗਈ ਹੈ ———– ਦਿੱਲੀ ਪੁਲਿਸ ਨੇ 18 ਵੱਖ ਵੱਖ ਕੇਸ ਦਰਜ ਕਰ ਕੇ 106 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ I —- —- ਹਿੰਸਕ ਇਲਾਕਿਆਂ ਵਿੱਚ ਡਰੇ ਅਤੇ ਸਿਹਮੇ ਲੋਕਾਂ ਨੂੰ ਦਿੱਲੀ ਦੇ ਗੁਰਦਵਾਰਿਆਂ ਵਿੱਚ ਠਹਿਰਨ ਦੀ ਪੇਸ਼ ਕਸ਼ ਕੀਤੀ ਗਈ ਹੈ , ਕਮੇਟੀ ਨੇ ਕਿਹਾ ਕੇ ਕਿਸੇ ਵੀ ਧਰਮ ਨਾਲ ਸੰਬਧਿਤ ਵਿਅਕਤੀਆਂ ਜਾ ਪਰਿਵਾਰ ਆ ਸਕਦੇ ਹਨ –