ਬਰਾਤੀਆਂ ਨਾਲ ਭਰੀ ਬੱਸ ਦਰਿਆ ਵਿਚ ਡਿਗੀ – 24 ਮਰੇ

ਬੂੰਦੀ ੨੬ ਫਰਵਰੀ (ਨਿਊਜ਼ ਪੰਜਾਬ )- ਕੋਟਾ ਤੋਂ ਸਵੈਮਾਧੋਪੁਰ (ਰਾਜਸਥਾਨ)  ਜਾ ਰਹੀ ਬਰਾਤੀਆਂ ਦੀ ਬੱਸ ਪਾਪੜੀ ਪਿੰਡ ਕੋਲ ਗਿਅਰ ਫੇਲ ਹੋਣ ਕਰਨ ਦਰਿਆ ਵਿਚ ਗਿਰ ਗਈ  ਬੱਸ ਵਿਚ ਕੁਲ ੩੦ ਸਵਾਰ ਸਨ ਜਿਨ੍ਹਾਂ ਵਿੱਚੋ 24 ਦੀ ਮੌਤ ਹੋ ਗਈ ,ਮਰਨ ਵਾਲਿਆਂ ਵਿਚ 11 ਔਰਤਾਂ ਅਤੇ 3 ਬੱਚੇ ਵੀ ਸ਼ਾਮਿਲ ਹਨ I  5 ਜਖਮੀਆਂ ਨੂੰ ਕੋਟਾ ਰੈਫਰ ਕਰ ਦਿਤਾ ਗਿਆ I

ਦੇਖਣ ਵਾਲਿਆਂ ਅਨੁਸਾਰ ਹਾਦਸੇ ਦੇ ਸਮੇ ਬੱਸ ਦੀ ਰਫਤਾਰ ਬਹੁਤ ਤੇਜ ਸੀ I ਮੇਜ ਦਰਿਆ ਦੇ ਪੁਲ ਤੇ ਬੱਸ ਬੇਕਾਬੂ ਹੋ ਕੇ ਦਰਿਆ ਵਿਚ ਗਿਰ ਗਈ I