ਮਿਰਤਕਾਂ ਦੀ ਗਿਣਤੀ 27 ਤੇ ਪੁੱਜੀ- ਹਲਾਤ ਕਾਬੂ ਵਿੱਚ – ਗੁਰਦਵਾਰਿਆਂ ਵਿੱਚ ਪਨਾਹ ਦੀ ਪੇਸ਼ਕਸ਼
ਮਿਰਤਕਾਂ ਦੀ ਗਿਣਤੀ 27 , ਕਲ ਦੀਆ ਘਟਨਾਵਾਂ ਵਿਚ ਇਹ ਮੌਤਾਂ ਹੋਈਆਂ ਹਨ
ਹਿੰਸਾ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸੁਣਵਾਈ ਕਰਦਿਆਂ ਦਿੱਲੀ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ
ਨਵੀਂ ਦਿੱਲੀ, 26 ਫਰਵਰੀ – ( ਨਿਊਜ਼ ਪੰਜਾਬ )ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਰਾਸ਼ਟਰੀਆ ਸੁਰਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ ਨੇ ਦਿੱਲੀ ਦੀਆ ਹਿੰਸਕ ਘਟਨਾਵਾਂ ਦੀ ਰਿਪੋਰਟ ਦੇਣ ਲਈ ਮੁਲਾਕਾਤ ਕੀਤੀ ਹੈ , ਉਨ੍ਹਾਂ ਕਿਹਾ ਕੇ ਸਥਿਤੀ ਹੁਣ ਕੰਟਰੋਲ ਵਿੱਚ ਹੈ I ਇਕ ਹਸਪਤਾਲ ਵਿੱਚ 2 ਹੋਰ ਜਖਮੀਆਂ ਦੀ ਮੌਤ ਹੋਣ ਨਾਲ ਮਿਰਤਕਾਂ ਦੀ ਗਿਣਤੀ 27 ਤੇ ਪੁਹੰਚ ਗਈ ਹੈ , ਪੁਲਿਸ ਨੇ ਹਿੰਸਕ ਇਲਾਕਿਆਂ ਵਿਚ ਲੋਡਸਪੀਕਰਾਂ ਸਰਾਰਤੀ ਲੋਕਾਂ ਨੂੰ ਗੋਲੀ ਮਾਰਨ ਦੀ ਤਾੜਣਾ ਕੀਤੀ ਹੈ , ਪੁਲਿਸ ਨੇ ਲੋਕਾਂ ਨੂੰ ਕਿਹਾ ਕੇ ਉਹ ਘਰਾਂ ਅੰਦਰ ਹੀ ਰਹਿਣ , ਬਹੁਤੇ ਇਲਾਕਿਆਂ ਵਿਚ ਹਲਾਤ ਕੰਟਰੋਲ ਵਿਚ ਦੱਸੇ ਜਾ ਰਹੇ ਹਨ ,—
ਇਸ ਦੇ ਨਾਲ ਹੀ ਸਰਕਾਰ ਨੇ ਅਗਜ਼ਨੀ ਅਤੇ ਲੁੱਟ -ਮਾਰ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁੱਕਮ ਦੇ ਦਿਤੇ ਹਨ , ਦਿੱਲੀ ਹਿੰਸਾ ਵਿਚ ਮ੍ਰਿਤਕਾਂ ਦੀ ਗਿਣਤੀ ਵਧਣ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿਚ ਹੋਰ ਸੁਰਖਿਆ ਬਲ ਭੇਜੇ ਹਨ, 200 ਦੇ ਕਰੀਬ ਲੋਕ ਜ਼ਖਮੀ ਹੋਏ ਗਏ ਹਨ ਜਿਨ੍ਹਾਂ ਵਿਚ 56 ਪੁਲਿਸ ਵਾਲੇ ਵੀ ਸ਼ਾਮਲ ਹਨ । ਉੱਥੇ ਹੀ ਇਕ ਚੈਨਲ ਦੇ 3 ਪੱਤਰਕਾਰਾਂ ‘ਤੇ ਵੀ ਹਮਲੇ ਹੋਏ ਹਨ। ਕਲ ਸ਼ਾਮ ਨੂੰ ਦੰਗਾਕਾਰੀਆ ਨੇ ਚਾਂਦਬਾਗ਼ ਇਲਾਕੇ ਵਿਚ ਦੁਕਾਨਾਂ ਨੂੰ ਅਗ ਦੇ ਹਵਾਲੇ ਕਰ ਦਿੱਤਾ, ਨੀਮ ਫੋਜੀ ਦਸਤਿਆਂ ਨੂੰ ਹਿੰਸਕ ਇਲਾਕਿਆਂ ਵਿੱਚ ਤਇਨਾਤ ਕਰ ਦਿਤਾ ਗਿਆ ਹੈ I ਪ੍ਰਭਾਵਿਤ ਇਲਾਕਿਆਂ ਵਿਚ ਇਕ ਮਹੀਨੇ ਲਈ ਧਾਰਾ 144 ਲਗਾ ਦਿੱਤੀ ਗਈ। ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ.ਐਸ. ਰੰਧਾਵਾ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਤੇ ਲੋਕ ਅਫ਼ਵਾਹਾਂ ‘ਤੇ ਧਿਆਨ ਨਾ ਦੇਣ।ਕੁਝ ਇਲਾਕਿਆਂ ਵਿਚ ਕਰਫਿਊ ਲਾਉਣ ਦੀ ਸੂਚਨਾ ਹੈ ,ਪ੍ਰਭਾਵਿਤ ਇਲਾਕਿਆਂ ਵਿਚ ਅਗਲੇ ਹੁਕਮਾਂ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ,ਸੀ ਬੀ ਐੱਸ ਈ ਨੇ ਵੀ ਆਪਣੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਹਨ