ਕੋਰੋਨਾ ਦੀ ਦਵਾਈ ਖੁਸ਼ੀ ਦਾ ਮਹੌਲ – ਰੂਸ ਨੇ ਕੋਰੋਨਾ ਦੀ ਪਹਿਲੀ ਵੈਕਸੀਨ ਤਿਆਰ ਕੀਤੀ -ਰਾਸ਼ਟਰਪਤੀ ਦੀ ਬੇਟੀ ਨੂੰ ਪਹਿਲਾ ਟੀਕਾ ਲਗਾਇਆ – ਰਾਸ਼ਟਰਪਤੀ ਪੁਤਿਨ ਨੇ ਕਿਹਾ ਦੁਨੀਆ ਦੀ ਪਹਿਲੀ ਸਫਲ ਵੈਕਸੀਨ
ਨਿਊਜ਼ ਪੰਜਾਬ
ਰੂਸ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੇ ਕੋਰੋਨਾ ਦੀ ਪਹਿਲੀ ਵੈਕਸੀਨ ਤਿਆਰ ਕੀਤੀ ਹੈ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਟੀ ਨੂੰ ਵੈਕਸੀਨ ਲਈ ਟੀਕਾ ਲਗਾਇਆ ਗਿਆ ਸੀ ਜੋ ਸਫਲ ਰਿਹਾ ਹੈ । ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਕਿ ਇਹ ਦੁਨੀਆ ਦੀ ਪਹਿਲੀ ਸਫਲ ਵੈਕਸੀਨ ਹੈ ਅਤੇ ਰੂਸੀ ਸਿਹਤ ਮੰਤਰਾਲੇ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰੂਸ ਦੀ ਨਿਊਜ਼ ਏਜੰਸੀ ਏਐੱਫਪੀ ਨੇ ਟਵਿੱਟਰ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਇਸ ਵੈਕਸੀਨ ਨੂੰ ਮਾਸਕੋ ਦੇ ਗੇਮੇਲਾ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਹੈ। ਮੰਗਲਵਾਰ ਨੂੰ ਰੂਸ ਦੇ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਗਾਮ-ਕੋਵਿਡ-ਵੈਕ ਲਾਈਓ ਵੈਕਸੀਨ ਨੂੰ ਸਫਲ ਕਰਾਰ ਦਿੱਤਾ ਅਤੇ ਇਸ ਦੇ ਨਾਲ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਕਿ ਵੈਕਸੀਨ ਦਾ ਉਤਪਾਦਨ ਛੇਤੀ ਹੀ ਰੂਸ ਵਿਚ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿਚ ਵੈਕਸੀਨ ਖੁਰਾਕਾਂ ਮਿਲ ਜਾਣਗੀਆਂ।
ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਕੋਰੋਨਾ ਦੀ ਲਾਗ ਸੀ ਅਤੇ ਉਨ੍ਹਾਂ ਨੂੰ ਨਵੀਂ ਵੈਕਸੀਨ ਦਿੱਤੀ ਗਈ ਸੀ। ਵੈਕਸੀਨ ਦਿੱਤੇ ਜਾਣ ਦੇ ਕੁਝ ਸਮੇਂ ਬਾਅਦ ਤਾਪਮਾਨ ( ਬੁਖਾਰ ) ਵਧ ਗਿਆ, ਪਰ ਹੁਣ ਉਹ ਬਿੱਲਕੁਲ ਠੀਕ ਅਤੇ ਸਿਹਤਮੰਦ ਹੈ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਇਹ ਵੈਕਸੀਨ ਮੈਡੀਕਲ ਅਫਸਰਾਂ, ਅਧਿਆਪਕਾਂ ਅਤੇ ਹੋਰ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਵਧੇਰੇ ਖਤਰੇ ਦੀ ਸੰਭਾਵਨਾ ਵਿੱਚ ਹਨ।
ਹੁਣ, ਜੇ ਰੂਸੀ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਹ ਸੰਸਾਰ ਲਈ ਇੱਕ ਵੱਡੀ ਰਾਹਤ ਸਾਬਤ ਹੋ ਸਕਦੀ ਹੈ। ਰੂਸ ਵਿੱਚ ਹੁਣ ਤੱਕ 9 ਲੱਖ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 15,000 ਤੋਂ ਵੱਧ ਲੋਕ ਇਸ ਮਾਰੇ ਗਏ ਹਨ।
ਰੂਸੀ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕੈਬਨਿਟ ਮੰਤਰੀ ਵੀ ਕੋਰੋਨਾ ਦੀ ਪਕੜ ਵਿਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੂਸ ਨੇ ਇਕ ਮਹੀਨਾ ਪਹਿਲਾਂ ਤੋਂ ਹੀ ਇਹ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਵੈਕਸੀਨ ਦੋ ਦਿਨਾਂ ਦੇ ਵਿਚਕਾਰ ਰਜਿਸਟਰ ਕੀਤੀ ਜਾਵੇਗੀ ਪਰ ਬ੍ਰਿਟੇਨ ਅਤੇ ਅਮਰੀਕਾ ਰੂਸ ਦੀ ਵੈਕਸੀਨ ‘ਤੇ ਨਿਰਭਰ ਨਹੀਂ ਹਨ।
ਇਸ ਤੋਂ ਇਲਾਵਾ ਰੂਸ ‘ਤੇ ਵੀ ਵੈਕਸੀਨ ਦੇ ਫਾਰਮੂਲੇ ਚੋਰੀ ਕਰਨ ਦਾ ਦੋਸ਼ ਹੈ। ਰੂਸੀ ਏਜੰਸੀ ਅਨੁਸਾਰ, ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਮੰਗਲਵਾਰ ਨੂੰ ਇਕ ਮੀਟਿੰਗ ਬੁਲਾਈ ਗਈ, ਜਿਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਅੱਜ ਸਵੇਰੇ ਦੁਨੀਆ ਵਿਚ ਪਹਿਲੀ ਵਾਰ ਇਕ ਵੈਕਸੀਨ ਰਜਿਸਟਰ ਕੀਤੀ ਗਈ ਹੈ ਜਿਸ ਨਾਲ ਕੋਰੋਨੋ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕੇ।
ਪੁਤਿਨ ਨੇ ਸਿਹਤ ਮੰਤਰੀ ਮਿਖਾਇਲ ਮੁਰਾਸਤੋ ਨੂੰ ਇਸ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਕਿਹਾ, ਮਿਖਾਇਲ ਨੇ ਕਿਹਾ ਕਿ ਰੂਸ ਦੀ ਵੈਕਸੀਨ ਅਸਰਦਾਰ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਸਰੀਰ ਵਿੱਚ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ। ਮਿਖਾਇਲ ਨੇ ਦਾਹਵਾ ਕੀਤਾ ਕਿ ਇਸ ਵੈਕਸੀਨ ਵਾਸਤੇ ਸਾਰੀਆਂ ਪਰਖਾਂ ਕੀਤੀਆਂ ਗਈਆਂ ਹਨ।
ਰੂਸ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੈਕਸੀਨ ਪਰਖ ਦੇ ਨਤੀਜੇ ਸਾਹਮਣੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਵੈਕਸੀਨ ਮਰੀਜ਼ ਦੇ ਸਰੀਰ ਵਿੱਚ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ। ਅਜੇ ਤੱਕ, ਵੈਕਸੀਨ ਬਾਰੇ ਕਿਸੇ ਵੀ ਮਰੀਜ਼ ਵਿੱਚ ਕੋਈ ਅਣਚਾਹੇ ਅਸਰ ਨਹੀਂ ਦੇਖੇ ਗਏ ਹਨ। ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਜੋ ਵੈਕਸੀਨ ਤਿਆਰ ਕੀਤੀ ਹੈ, ਉਹ ਕਲੀਨਿਕੀ ਪਰਖਾਂ ਵਿੱਚ 100 ਪ੍ਰਤੀਸ਼ਤ ਸਫਲ ਰਹੀ ਹੈ।