ਕੰਟੇਂਨਮੈਂਟ ਅਤੇ ਮਾਈਕਰੋ ਕੰਟੇਂਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਕਾਮੇ ਡਿਊਟੀ ਉਤੇ ਹਾਜਰ ਮੰਨੇ ਜਾਣਗੇ – ਜਿਲ੍ਹਾ ਮੈਜਿਸਟ੍ਰੇਟ

ਨਿਊਜ਼ ਪੰਜਾਬ
ਲੁਧਿਆਣਾ, 11 ਅਗਸਤ  – ਜਿਲ੍ਹਾ ਮੈਜਿਸਟ੍ਰੇਟ – ਕਮ – ਡਿਪਟੀ ਕਮਿਸਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜੌ ਕੰਟੇਂਨਮੈਂਟ ਜ਼ੋਨਅਤੇ ਮਾਈਕਰੋ ਕੰਟੇਂਨਮੈਂਟ ਜ਼ੋਨਬਣਾਏ ਜਾਂਦੇ ਹਨ, ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਉਹਨਾਂ ਵਿੱਚ ਰਹਿਣ ਵਾਲੇ ਕਾਮੇ ਅਤੇ ਹੋਰ ਲੋਕ ਉਸ ਖੇਤਰ ਵਿਚੋਂ ਨਿਰਧਾਰਤ 14 ਦਿਨ ਬਾਹਰ ਨਹੀਂ ਜਾ ਸਕਦੇ ਹਨ।

ਇਸ ਕਰਕੇ ਨਿੱਜੀ ਵਪਾਰਕ ਜਾਂ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਾਮੇ ਲੋਕ ਵੀ ਬਾਹਰ ਨਹੀਂ ਜਾ ਸਕਦੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਅਜਿਹੇ ਕਾਮੇ ਲੋਕਾਂ ਨੂੰ ਇਹਨਾਂ 14 ਦਿਨਾਂ ਦੌਰਾਨ ਡਿਊਟੀ ‘ਤੇ ਹਾਜਰ ਮੰਨਿਆ ਜਾਵੇਗਾ। ਉਹਨਾਂ ਸਬੰਧਤ ਸਾਰੀਆਂ ਧਿਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਇਹਨਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।