ਕੋਵਿਡ ਵਿਰੁੱਧ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਨਗਰ ਪੰਚਾਇਤ ਘਨੌਰ ਨੇ ਜਾਗਰੂਕਤਾ ਫੈਲਾਈ
ਨਿਊਜ਼ ਪੰਜਾਬ
ਘਨੌਰ, 9 ਅਗਸਤ: ਕੋਵਿਡ-19 ਵਿਰੁੱਧ ਜਾਗਰੂਕਤਾ ਫੈਲਾਉਂਦਿਆਂ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਿਰਪਿੰਦਰ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਨੇ ਕੌਂਸਲਰਾਂ ਸਮੇਤ ਨਗਰ ਪੰਚਾਇਤ ਦੇ ਇਲਾਕੇ ਵਿੱਚ ਲੋਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਈਓ ਚੇਤਨ ਸ਼ਰਮਾ ਨੇ ਦੱਸਿਆ ਕਿ ਘਰ-ਘਰ ਜਾ ਕੇ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ, ਆਪਸੀ ਦੂਰੀ ਦੀ ਪਾਲਣਾ ਕਰਨ ਅਤੇ ਘਰ ਤੋਂ ਬਾਹਰ ਜਾ ਕੇ ਆਉਣ ‘ਤੇ ਹੱਥ ਸਾਬਣ ਨਾਲ ਧੋਣ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ।
ਚੇਤਨ ਸ਼ਰਮਾ ਨੇ ਹੋਰ ਕਿਹਾ ਕਿ ਬਰਸਾਤ ਦੇ ਸਮੇਂ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਹਰ ਸ਼ੁੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕਰਨ ਸਮੇਤ ਕੂਲਰਾਂ ਅਤੇ ਫਰਿਜਾਂ ਦੀਆਂ ਟ੍ਰੇਆਂ ਵਿੱਚੋਂ ਪਾਣੀ ਸਾਫ਼ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਨਿਰਪਿੰਦਰ ਸਿੰਘ ਵੱਲੋਂ ਲੋਕਾਂ ਨੂੰ ਮਿਸ਼ਨ ਫ਼ਤਿਹ ਦੇ ਪੈਂਫਲੈਟ ਵੰਡਕੇ ਕੋਵਿਡ ਤੋਂ ਬਚਾਅ ਬਾਰੇ ਦੱਸਿਆ ਗਿਆ।