ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹੜੇ ਹਥਿਆਰਾਂ ਅਤੇ ਵਸਤੂਆਂ ਦੇ ਦਰਾਮਦ ਕਰਨ ਤੇ ਲਾਈ ਹੈ ਪਾਬੰਦੀ – ਪੜ੍ਹੋ ਲਿਸਟ
newspunjab.net
ਨਿਊਜ਼ ਪੰਜਾਬਨਵੀ ਦਿੱਲੀ , 9 ਅਗਸਤ – ਭਾਰਤ ਦਾ ਰੱਖਿਆ ਮੰਤਰਾਲੇ ਦੇਸ਼ ਵਿੱਚ ਰੱਖਿਆ ਉਤਪਾਦਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਲਈ 101 ਤੋਂ ਜ਼ਿਆਦਾ ਵਸਤੂਆਂ ‘ਤੇ ਦਰਾਮਦ ਪਾਬੰਦੀਆਂ ਲਗਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉਕਤ ਐਲਾਨ ਕਰਦਿਆਂ ਕਿਹਾ ਕਿ ਰੱਖਿਆ ਮੰਤਰਾਲਾ ਹੁਣ ਆਤਮ ਨਿਰਭਰ ਭਾਰਤ ਦੀ ਪਹਿਲ ਕਦਮੀ ਨੂੰ ਅੱਗੇ ਵਧਾਉਣ ਲਈ ਤਿਆਰ ਹੈ I ਉਨ੍ਹਾਂ ਨੇ ਕਿਹਾ, ਇਨ੍ਹਾਂ 101 ਚੀਜ਼ਾਂ ਵਿਚ ਨਾ ਕੇਵਲ ਆਮ ਚੀਜ਼ਾਂ ਸ਼ਾਮਲ ਹਨ, ਸਗੋਂ ਕੁਝ ਉੱਚ-ਤਕਨੀਕੀ ਹਥਿਆਰ ਪ੍ਰਣਾਲੀਆਂ ਜਿਵੇਂ ਕਿ ਤੋਪਖਾਨੇ ਬੰਦੂਕਾਂ, ਅਸਾਲਟ ਰਾਈਫਲਾਂ, ਟਰਾਂਸਪੋਰਟ ਜਹਾਜ਼, ਐਲ.ਸੀ.ਐਚ. ਰਾਡਾਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ ਜੋ ਸਾਡੀਆਂ ਰੱਖਿਆ ਸੇਵਾਵਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਜ਼ਰੂਰੀ ਹਨ।
101 ਉਤਪਾਦਾਂ ਬਾਰੇ ਜਾਣੋ ਜਿੰਨ੍ਹਾਂ ‘ਤੇ ਆਯਾਤ ਪਾਬੰਦੀਆਂ ਲਾਈਆਂ ਗਿਆ ਹਨ …
ਤਸਵੀਰ – ਸੰਕੇਤਕ