ਦੁਬਈ ਤੋਂ 174 ਯਾਤਰੀਆਂ ਨੂੰ ਲੈ ਕੇ ਆ ਰਿਹਾ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ

ਨਿਊਜ਼ ਪੰਜਾਬ
ਕੇਰਲ ਦੇ ਕੋਝੀਕੋਡ ਦੇ ਕਰੀ ਪੁਰ ਹਵਾਈ ਅੱਡੇ ‘ਤੇ ਲੈਂਡ ਕਰਦੇ ਸਮੇਂ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਦੁਬਈ ਤੋਂ 174 ਯਾਤਰੀਆਂ ਨੂੰ ਲੈ ਕੇ ਆ ਰਿਹਾ ਸੀ। ਜਹਾਜ਼ ਵਿੱਚ ਦੋ ਪਾਇਲਟਾਂ ਸਮੇਤ ਚਾਲਕ ਦਲ ਦੇ ਛੇ ਮੈਂਬਰ ਵੀ ਮੌਜੂਦ ਸਨ। ਕੌਂਡੋਟੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਦੁਬਈ-ਕੋਜ਼ੀਕੋਡ ਫਲਾਈਟ (9-1344) ਸ਼ੁੱਕਰਵਾਰ ਸ਼ਾਮ 7.45 ਵਜੇ ਲੈਂਡਿੰਗ ਦੌਰਾਨ ਤਿਲਕ ਗਈ।

ਤਿਲਕਣ ਤੋਂ ਬਾਅਦ, ਜਹਾਜ਼ ਲਗਭਗ 30 ਫੁੱਟ ਦੀ ਡੂੰਘੀ ਖਾਈ ਵਿੱਚ ਡਿੱਗ ਪਿਆ। ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਕੋਝੀਕੋਡ ਦਾ ਹਵਾਈ ਅੱਡਾ ਭੂਗੋਲਿਕ ਤੌਰ ‘ਤੇ ‘ਟੇਬਲ ਟਾਪ’ ਹੈ, ਮਤਲਬ ਰਨਵੇ ਦੇ ਆਲੇ-ਦੁਆਲੇ ਇੱਕ ਖਾਈ ਹੈ। ਇਸੇ ਕਰਕੇ ਰਨਵੇ ਖੁੰਝਣ ਤੋਂ ਬਾਅਦ ਜਹਾਜ਼ ਤਿਲਕਵੇਂ ਖੱਡ ਵਿੱਚ ਡਿੱਗ ਪਿਆ। ਇਸ ਘਟਨਾ ਵਿੱਚ ਅਜੇ ਕਿਸੇ ਯਾਤਰੀ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।