ਚੇਅਰਮੈਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਨਗਰ ਸੁਧਾਰ ਟਰੱਸਟ ਦਫਤਰ ਸੀਲ


ਨਿਊਜ਼ ਪੰਜਾਬ
ਅੰਮ੍ਰਿਤਸਰ 7 ਅਗਸਤ – ਸਿਹਤ ਅਧਿਕਾਰੀਆਂ ਨੇ ਨਗਰ ਸੁਧਾਰ ਟਰੱਸਟ ਅਮ੍ਰਿਤਸਰ ਦੇ ਦਫਤਰ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਦੋ ਦਿਨਾਂ ਵਿੱਚ ਪੂਰੇ ਦਫਤਰ ਨੂੰ ਸੈਨੀਟਾਇਜ ਕਰ ਕੇ ਪਬਲਿਕ ਆਵਾਜਾਈ ਸ਼ੁਰੂ ਕੀਤੀ ਜਾਵੇ | ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਕੋਵਿੱਡ-19 ਦੀ ਰਿਪੋਰਟ ਪਾਜੀਟਿਵ ਆਈ ਜਿਸ ਤੋਂ ਬਾਅਦ ਇੱਹ ਨਿਰਣਾ ਲਿਆ ਗਿਆ ਹੈ । ਇਸ ਸਬੰਧੀ ਚੇਅਰਮੈਨ ਦਿਨੇਸ਼ ਬੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਸਰੀਰ ‘ਚ ਕੋਰੋਨਾ ਵਾਇਰਸ ਦੇ ਲਛਣ ਨਜ਼ਰ ਆ ਰਹੇ ਸਨ ਜਿਸਦੀ ਜਾਂਚ ਕਰਨ ਤੋਂ ਬਾਅਦ ਅੱਜ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਆਈ ਹੈ ।