ਬੇਰੂਤ ਧਮਾਕਾ: ਹੁਣ ਤੱਕ 100 ਤੋਂ ਜਿਆਦਾ ਮੌਤਾਂ, 4000 ਵੱਧ ਜ਼ਖਮੀ, 3 ਲੱਖ ਲੋਕ ਬੇਘਰ
ਨਿਊਜ਼ ਪੰਜਾਬ, 5 ਜੁਲਾਈ
ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਅੱਜ ਤੜਕੇ ਹੋਏ ਬੰਬ ਧਮਾਕੇ ਵਿੱਚ ਹੁਣ ਤੱਕ ਮੌਤਾਂ ਦੀ ਗਿਣਤੀ 100 ਨੂੰ ਪਾਰ ਕਰ ਚੁੱਕੀ ਹੈ|
ਲਿਬਨਾਨ ਦੇ ਸਿਹਤ ਮੰਤਰੀ ਹਾਮਦ ਹਸਨ ਅਨੁਸਾਰ ਬਹੁਤ ਵੱਡੀ ਗਿਣਤੀ ਵਿੱਚ ਜ਼ਖਮੀਆਂ ਕਾਰਨ ਹਸਪਤਾਲਾ ਵਿੱਚ ਬੇਡ਼ਾ ਦੀ ਕਮੀ ਆ ਗਈ ਹੈ ਲੁੜੀਂਦੇ ਉਪਕਰਨਾਂ ਦੀ ਘਾਟ ਕਾਰਨ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ| ਦੇਸ਼ ਦੇ ਮਾੜੇ ਵਿੱਤੀ ਹਾਲਾਤ ਕਾਰਨ ਇਸ ਧਮਾਕੇ ਨੇ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ|
2750 ਟੰਨ ਵਿਸਫੋਟਕ ਨਾਈਟ੍ਰੇਟ ਅਸੁਰੱਖਿਅਤ ਢੰਗ ਨਾਲ ਸਟੋਰ ਕਰਨ ਕਾਰਣ ਹੋਇਆ| ਧਮਾਕਾ ਏਨਾ ਜਬਰਦਸਤ ਸੀ ਕੇ ਉਸਨੇ ਸਾਰੇ ਸ਼ਹਿਰ ਦੀਆ ਬਿਲਡਿੰਗਾਂ ਅਤੇ ਸ਼ੀਸ਼ੇ ਉਡਾ ਦਿਤੇ| ਧਮਾਕੇ ਦੀ ਅਵਾਜ 240 ਕਿਲੋ ਮੀਟਰ ਦੂਰ ਤੱਕ ਸੁਣਾਈ ਦਿੱਤੀ|
ਵੱਡੀ ਗਿਣਤੀ ਵਿੱਚ ਲੋਕ ਹਜੇ ਵੀ ਲਾਪਤਾ ਹਨ| ਲੋਕ ਆਪਣੇ ਪਰਿਵਾਰਕ ਮੇਮ੍ਬਰ ਨੂੰ ਲੱਭਣ ਲਈ ਏਧਰ ਉਧਰ ਭਟਕ ਰਹੇ ਹਨ|