400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਗੀਤ ਗਾਇਨ ਮੁਕਾਬਲੇ ਲਈ ਬਲਾਕ ਪੱਧਰੀ ਨਤੀਜੇ ਜਾਰੀ ਬਲਾਕ ਪੱਧਰ ਤੇ ਪਹਿਲੀ ਪੁਜ਼ੀਸ਼ਨ ਵਿਦਿਆਰਥੀ ਜ਼ਿਲਾ ਪੱਧਰੀ ਮੁਕਾਬਲੇ ਲਈ ਯੋਗ

ਨਿਊਜ਼ ਪੰਜਾਬ
ਲੁਧਿਆਣਾ : 5 ਅਗਸਤ – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੇ ਦੂਜੇ ਚਰਨ ਵਿੱਚ ਹੋਈ ਗੀਤ ਗਾਇਨ ਪ੍ਰਤੀਯੋਗਤਾ ਦਾ ਬਲਾਕ ਪੱਧਰੀ ਪੜਾਅ ਮੁਕੰਲ ਹੋਇਆ।
ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਸ਼ੁਰੂ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਗੀਤ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰੀ ਨਤੀਜੇ ਜਾਰੀ ਹੋ ਚੁੱਕੇ ਹਨ। ਇਨ੍ਹਾਂ ਬਲਾਕ ਪੱਧਰੀ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ (ਸ) ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਗੀਤ ਗਾਇਨ ਪ੍ਰਤੀਯੋਗਤਾ ਵਿੱਚ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਮਿਡਲ ਅਤੇ ਸੈਕੰਡਰੀ ਵਰਗ ਦੇ 1200 ਦੇ ਕਰੀਬ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਚੋਂ ਸਕੂਲ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਪੇਸ਼ਕਾਰੀ ਬਲਾਕ ਪੱਧਰ ਦੇ ਨਤੀਜੇ ਲਈ ਜੱਜਾਂ ਵਲੋਂ ਨਿਰਖੀ ਗਈ। ਇਸ ਨਿਰਖ-ਪਰਖ ਉਪਰੰਤ ਮਿਡਲ ਵਰਗ ਵਿਚੋਂ ਬਲਾਕ ਡੇਹਲੋਂ-1 ਤੋਂ ਮਿਡਲ ਸਕੂਲ ਘਣਗਸ ਦਾ ਵਿਦਿਆਰਥੀ ਜਸ਼ਨਦੀਪ ਸਿੰਘ, ਬਲਾਕ ਡੇਹਲੋਂ-2 ਤੋਂ ਸੀਨੀਅਰ ਸੈਕੰਡਰੀ ਸਕੂਲ ਮਲੌਦ ਦਾ ਧਰਮਪ੍ਰੀਤ ਸਿੰਘ, ਬਲਾਕ ਦੋਰਾਹਾ ਤੋਂ ਮਿਡਲ ਸਕੂਲ ਛੰਦੜਾਂ ਦਾ ਗੁਰਵਿੰਦਰ ਸਿੰਘ, ਬਲਾਕ ਜਗਰਾਉਂ ਤੋਂ ਕੰਨਿਆ ਸਕੂਲ ਜਗਰਾਉਂ ਦੀ ਲਵਪ੍ਰੀਤ ਕੌਰ, ਬਲਾਕ ਖੰਨਾ-1 ਤੋਂ ਚਕੋਹੀ ਸਕੂਲ ਦਾ ਜਸ਼ਨਦੀਪ ਸਿੰਘ, ਬਲਾਕ ਖੰਨਾ-2 ਤੋਂ ਬੀਜਾ ਸਕੂਲ ਦਾ ਮਨਸੁੱਖ ਸਿੰਘ, ਬਲਾਕ ਲੁਧਿਆਣਾ-1 ਤੋਂ ਮਿਡਲ ਸਕੂਲ ਸ਼ਿਮਲਾਪੁਰੀ ਦਾ ਹਰਸ਼ਪ੍ਰੀਤ ਸਿੰਘ, ਬਲਾਕ ਲੁਧਿਆਣਾ-2 ਤੋਂ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੀ ਪ੍ਰਭਦੀਪ ਕੌਰ, ਬਲਾਕ ਮਾਛੀਵਾੜਾ-1 ਤੋਂ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਕੰਨਿਆਂ ਦੀ ਚਰਨਕੰਵਲ ਕੌਰ, ਬਲਾਕ ਮਾਛੀਵਾੜਾ-2 ਤੋਂ ਮਿਡਲ ਸਕੂਲ ਰਾਈਆਂ ਦੀ ਮੁੰਨੀ ਕੁਮਾਰੀ, ਬਲਾਕ ਮਾਂਗਟ-1 ਤੋਂ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਲੜਕੇ ਦਾ ਪੰਕਜ ਕੁਮਾਰ ਯਮਲਾ, ਬਲਾਕ ਮਾਂਗਟ-2 ਤੋਂ ਹਾਈ ਸਕੂਲ ਜਮਾਲਪੁਰ ਅਵਾਣਾ ਦਾ ਗਗਨ ਕੁਮਾਰ, ਬਲਾਕ ਮਾਂਗਟ-3 ਤੋਂ ਲੱਖੋਗੱਦੋਵਾਲ ਸਕੂਲ ਦੀ ਰਮਨਪ੍ਰੀਤ ਕੌਰ, ਬਲਾਕ ਪੱਖੋਵਾਲ ਤੋਂ ਮਿਡਲ ਸਕੂਲ ਰਾਜਗੜ੍ਹ ਦੀ ਗਗਨਪ੍ਰੀਤ ਕੌਰ, ਬਲਾਕ ਰਾਏਕੋਟ ਤੋਂ ਸੀਨੀਅਰ ਸੈਕੰਡਰੀ ਸਕੂਲ ਦੇਹਿੜਕਾ ਦੀ ਨੂਰਪ੍ਰੀਤ ਕੌਰ, ਬਲਾਕ ਸਮਰਾਲਾ ਤੋਂ ਕੋਟਾਲਾ ਸਕੂਲ ਦੀ ਜਸਮੀਨਜੋਤ ਕੌਰ, ਬਲਾਕ ਸਿੱਧਵਾਂ ਬੇਟ-1 ਤੋਂ ਮਿਡਲ ਸਕੂਲ ਸਵੱਦੀ ਖੁਰਦ ਦੀ ਪ੍ਰਭਜੋਤ ਕੌਰ, ਬਲਾਕ ਸਿੱਧਵਾਂ ਬੇਟ-2 ਤੋਂ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦੀ ਰਮਨਦੀਪ ਕੌਰ, ਬਲਾਕ ਸੁਧਾਰ ਤੋਂ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸੀਨੀਅਰ ਵਰਗ ਵਿਚੋਂ ਬਲਾਕ ਡੇਹਲੋਂ-1 ਤੋਂ ਕਰਮਸਰ ਸਕੂਲ ਦਾ ਬਰਿੰਦਰ ਸਿੰਘ, ਬਲਾਕ ਡੇਹਲੋਂ-2 ਤੋਂ ਸੀਨੀਅਰ ਸੈਕੰਡਰੀ ਸਕੂਲ ਮਲੌਦ ਲੜਕੇ ਦਾ ਮਨਪ੍ਰੀਤ ਸਿੰਘ, ਬਲਾਕ ਦੋਰਾਹਾ ਤੋਂ ਪਾਇਲ ਕੰਨਿਆਂ ਸਕੂਲ ਦੀ ਬਲਜਿੰਦਰ ਕੌਰ, ਬਲਾਕ ਜਗਰਾਉਂ ਤੋਂ ਕੰਨਿਆ ਸਕੂਲ ਜਗਰਾਉਂ ਦੀ ਅੰਮ੍ਰਿਤਪ੍ਰੀਤ ਕੌਰ, ਬਲਾਕ ਖੰਨਾ-1 ਤੋਂ ਅਲੂਣਾ ਪੱਲਾ ਸਕੂਲ ਦੀ ਗਗਨਦੀਪ ਕੌਰ, ਬਲਾਕ ਖੰਨਾ-2 ਤੋਂ ਮਾਨੂੰਪੁਰ ਸਕੂਲ ਦਾ ਹਰਸ਼ਵੀਰ ਸਿੰਘ, ਬਲਾਕ ਲੁਧਿਆਣਾ-1 ਤੋਂ ਗਿੱਲ ਕੰਨਿਆਂ ਸਕੂਲ ਦੀ ਹਰਸੰਗਮ ਕੌਰ, ਬਲਾਕ ਲੁਧਿਆਣਾ-2 ਤੋਂ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਦਾ ਮਨਪ੍ਰੀਤ ਸਿੰਘ, ਬਲਾਕ ਮਾਛੀਵਾੜਾ-1 ਤੋਂ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਲੜਕੇ ਦਾ ਸਿਮਰਨਜੀਤ ਸਿੰਘ, ਬਲਾਕ ਮਾਛੀਵਾੜਾ-2 ਤੋਂ ਉਪਲ ਸਕੂਲ ਦੀ ਨਵਦੀਪ ਕੌਰ, ਬਲਾਕ ਮਾਂਗਟ-1 ਤੋਂ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਦੀ ਕਾਜਲ ਕੁਮਾਰੀ, ਬਲਾਕ ਮਾਂਗਟ-2 ਤੋਂ ਹਾਈ ਸਕੂਲ ਕਾਕੋਵਾਲ ਦੀ ਮਨੀਸ਼ਾ ਰਾਣੀ, ਬਲਾਕ ਮਾਂਗਟ-3 ਤੋਂ ਚੋਂਤਾ ਸਕੂਲ ਦੀ ਰਮਨਦੀਪ ਕੌਰ, ਬਲਾਕ ਪੱਖੋਵਾਲ ਤੋਂ ਸੀਨੀਅਰ ਸੈਕੰਡਰੀ ਸਕੂਲ ਰਛੀਨ ਦਾ ਗੌਤਮ ਸਿੰਘ, ਬਲਾਕ ਰਾਏਕੋਟ ਤੋਂ ਚਕਰ ਸਕੂਲ ਦੀ ਲਵਲੀਨ ਕੌਰ, ਬਲਾਕ ਸਮਰਾਲਾ ਤੋਂ ਉਟਾਲਾਂ ਸਕੂਲ ਦਾ ਅਰਮਾਨ ਸੰਗਲ, ਬਲਾਕ ਸਿੱਧਵਾਂ ਬੇਟ-1 ਤੋਂ ਲੀਲਾਂ ਮੇਘ ਸਿੰਘ ਸਕੂਲ ਦੀ ਅਮਨਦੀਪ ਕੌਰ, ਬਲਾਕ ਸਿੱਧਵਾਂ ਬੇਟ-2 ਤੋਂ ਬੀਰਮੀ ਸਕੂਲ ਦਾ ਸੁਖਵਿੰਦਰ ਸਿੰਘ, ਬਲਾਕ ਸੁਧਾਰ ਤੋਂ ਸੋਹੀਆਂ ਸਕੂਲ ਦੀ ਆਸ਼ਾ ਰਾਣੀ ਸਿੰਘ ਪਹਿਲੇ ਸਥਾਨ ਤੇ ਰਹੀ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਆਪਣੇ-ਆਪਣੇ ਵਰਗਾਂ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਵਿਦਿਆਰਥੀਆਂ ਵਿੱਚ ਬਲਾਕ ਦੋਰਾਹਾ ਤੋਂ ਮਕਸੂਦੜਾ ਸਕੂਲ ਦੀ ਵਿਦਿਆਰਥਣ ਸੁਖਮਨਜੋਤ ਕੌਰ, ਬਲਾਕ ਖੰਨਾ-1 ਤੋਂ ਹਾਈ ਸਕੂਲ ਅਮਲੋਹ ਰੋਡ ਖੰਨਾ ਦਾ ਜਗਤਾਰ ਸਿੰਘ, ਲੁਧਿਆਣਾ-1 ਤੋਂ ਗਿੱਲ ਲੜਕੇ ਸਕੂਲ ਦਾ ਰਾਮ ਲਖਨ, ਲੁਧਿਆਣਾ-2 ਤੋਂ ਚੰਨਣਦੇਵੀ ਸਕੂਲ ਦੀ ਸਿਮਰਨ, ਪੱਖੋਵਾਲ ਤੋਂ ਮਿਡਲ ਸਕੂਲ ਭੈਣੀ ਰੋੜਾ ਦੀ ਅੰਜਲੀ, ਰਾਏਕੋਟ ਤੋਂ ਚਕਰ ਸਕੂਲ ਦੀ ਰਤਨਜੋਤ ਕੌਰ ਅਤੇ ਬਲਾਕ ਸਮਰਾਲਾ ਤੋਂ ਰਾਜੇਵਾਲ-ਕੁਲੇਵਾਲ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਮਿਡਲ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੀਨੀਅਰ ਵਰਗ ਵਿੱਚ ਬਲਾਕ ਡੇਹਲੋਂ-1 ਤੋਂ ਡੇਹਲੋਂ ਸਕੂਲ ਦੀ ਵਿਦਿਆਰਥਣ ਮਨਜੋਤ ਕੌਰ, ਡੇਹਲੋਂ-2 ਤੋਂ ਹਾਈ ਸਕੂਲ ਰੱਬੋਂ ਉਚੀ ਦਾ ਗੁਰਪਾਲ ਸਿੰਘ, ਦੋਰਾਹਾ ਤੋਂ ਰਾਏਪੁਰ ਰਾਜਪੂਤਾਂ ਦਾ ਪ੍ਰਭਜੋਤ ਸਿੰਘ, ਬਲਾਕ ਖੰਨਾ-1 ਤੋਂ ਅਮਲੋਹ ਰੋਡ ਖੰਨਾ ਸਕੂਲ ਦੀ ਵਿਦਿਆਰਥਣ ਮੁਸਕਾਨਪ੍ਰੀਤ ਕੌਰ, ਲੁਧਿਆਣਾ-1 ਤੋਂ ਗਿੱਲ ਕੰਨਿਆਂ ਸਕੂਲ ਦੀ ਚਾਂਦਨੀ, ਲੁਧਿਆਣਾ-2 ਤੋਂ ਦਾਖਾ ਕੰਨਿਆਂ ਸਕੂਲ ਦੀ ਸਿਮਰਨਜੋਤ ਕੌਰ, ਰਾਏਕੋਟ ਤੋਂ ਬੱਸੀਆਂ ਸਕੂਲ ਦੀ ਨੂਰੀ ਕੌਰ ਅਤੇ ਸਮਰਾਲਾ ਤੋਂ ਰਾਜੇਵਾਲ-ਕੁਲੇਵਾਲ ਸਕੂਲ ਦੇ ਸਿਕੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਜ਼ਿਲਾ ਸਿੱਖਿਆ ਅਫਸਰ (ਸ) ਸਵਰਨਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸ) ਡਾ. ਚਰਨਜੀਤ ਸਿੰਘ ਤੇ ਸ੍ਰੀ ਅਸੀਸ ਕੁਮਾਰ ਸ਼ਰਮਾ ਨੇ ਸਾਂਝੇ ਤੌਰ ਤੇ ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਗਾਈਡ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮੁਬਾਰਕਵਾਦ ਦਿੱਤੀ।ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਨੇ ਅਗਲੇਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੀਤ ਗਾਇਨ ਮੁਕਾਬਲੇ ਲਈ ਬਲਾਕ ਪੱਧਰੀ ਨਤੀਜਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਜ਼ਿਲਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕਰ ਗਏ ਹਨ।ਇਸ ਮੌਕੇ ਤੇ ਦਫਤਰ ਸੁਪਰਡੈਂਟ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਟੂਸਾ, ਪ੍ਰੀਤ ਮਹਿੰਦਰ ਸਿੰਘ ਅਤੇ ਵਿਪਨ ਪਾਲ ਗੁਰੂ ਵੀ ਹਾਜ਼ਰ ਸਨ।
ਫੋਟੋ : ਬਲਾਕ ਪੱਧਰੀ ਗੀਤ ਗਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਵਿਦਿਆਰਥਣ ਲਵਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਗੁਰਸ਼ਰਨ ਕੌਰ ਜਗਰਾਉਂ ਕੰਨਿਆਂ, ਅਧਿਆਪਕ ਅਤੇ ਮਾਪੇ।