ਲੁਧਿਆਣੇ ਵਾਲਿਓ ਨਿਯਮਾਂ ਦੀ ਪਾਲਣਾ ਕਰ ਲਵੋ – ਅਪੀਲਾਂ ਤੋਂ ਬਾਅਦ ਵੀ ਸਾਰੇ ਪੰਜਾਬ ਤੋਂ ਅੱਗੇ ਨਿਕਲ ਰਹੇ ਹੋ ! ਮਰੀਜ਼ ਵੀ ਸਭ ਤੋਂ ਵੱਧ – ਮੌਤਾਂ ‘ਚ ਅੱਗੇ – ਪੜ੍ਹੋ ਵੇਰਵਾ ਪੰਜਾਬ ਦੇ ਸਾਰੇ ਜਿਲਿਆਂ ਦਾ

ਨਿਊਜ਼ ਪੰਜਾਬ
ਲੁਧਿਆਣਾ , 2 ਅਗਸਤ – ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ,
ਪੰਜਾਬ ਵਿੱਚ ਹੁਣ ਤੱਕ ਕੁਲ 17853 ਲੋਕ ਪਾਜ਼ੇਟਿਵ ਆ ਚੁੱਕੇ ਹਨ ਜਦੋ ਕਿ 11466 ਮਰੀਜ਼ ਤੰਦਰੁਸਤ ਹੋਏ ਹਨ | ਇਸ ਸਮੇ 5964 ਮਰੀਜ਼ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ ਅਤੇ 423 ਮਰੀਜ਼ਾਂ ਦੀ ਹੁਣ ਤੱਕ ਪੰਜਾਬ ਵਿੱਚ ਮੌਤ ਹੋ ਚੁੱਕੀ ਹੈ |
ਇਨ੍ਹਾਂ ਮਾਮਲਿਆਂ ਵਿੱਚ ਲੁਧਿਆਣਾ ਸਭ ਤੋਂ ਅੱਗੇ ਚੱਲ ਰਿਹਾ ਹੈ , ਲੁਧਿਆਣਾ ਵਿੱਚ ਹੁਣ ਤੱਕ 3524 ਪਾਜ਼ੇਟਿਵ ਹੋਣ ਤੋਂ ਬਾਅਦ 2125 ਮਰੀਜ਼ ਠੀਕ ਹੋ ਚੁੱਕੇ ਹਨ ਜਦੋ ਕਿ ਲੁਧਿਆਣਾ ਵਿੱਚ ਹੁਣ ਤੱਕ 107 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ |
ਅੱਜ 2 ਅਗਸਤ ਦੀ ਸਰਕਾਰੀ ਰਿਪੋਰਟ ਅਨੁਸਾਰ ਲੁਧਿਆਣਾ ਵਿੱਚ ਅੱਜ 147 , ਪਟਿਆਲਾ 100 , ਜਲੰਧਰ 98 , ਮੋਗਾ 84 , ਮੁਹਾਲੀ 52 , ਅਮ੍ਰਿਤਸਰ 44 , ਫ੍ਰਿਜ਼ਪੁਰ 42 , ਬਰਨਾਲਾ 35 , ਕਪੂਰਥਲਾ 31 ,ਗੁਰਦਸਪੂਰ 30 , ਬਠਿੰਡਾ 28 ,ਸਂਗਰੂਰ 25 , ਫਰੀਦਕੋਟ 21 , ਮਾਨਸਾ 18 , ਫਤਿਹਗੜ੍ਹ ਸਾਹਿਬ 10 , ਪਠਾਨਕੋਟ 8 , ਫਾਜ਼ਿਲਕਾ 7 ,ਨਵਾਂ ਸ਼ਹਿਰ 4 , ਹੁਸ਼ਿਆਰਪੁਰ 4 ,ਰੋਪੜ 3 , ਤਰਨ ਤਾਰਨ 1 ਮਰੀਜ਼ ਪਾਜ਼ੇਟਿਵ ਆਏ ਹਨ |==========                                                                                                                  ਸਰਕਾਰੀ ਰਿਪੋਰਟ ਪੜ੍ਹਣ ਲਈ ਲਿੰਕ ਨੂੰ ਕਲਿਕ ਕਰੋ

 

press_dprpbcovid19mediabulletin02082020fil