ਅਨਲਾਕ ਦੇ ਤੀਜੇ ਪੜਾਅ ਵਿੱਚ ਰਾਤ ਦਾ ਕਰਫਿਊ ਹਟਾਇਆ ਗਿਆ ਮੈਟਰੋ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕਾਂ ਦੀ ਆਗਿਆ ਨਹੀਂ- ਜਿਮ ਨੂੰ 5 ਅਗਸਤ ਤੋਂ -ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਨ- ਪੜ੍ਹੋ ਵੇਰਵਾ

ਅਨਲਾਕ ਦੇ ਤੀਜੇ ਪੜਾਅ ਵਿੱਚ ਰਾਤ ਦਾ ਕਰਫਿਊ ਹਟਾਇਆ ਗਿਆ
ਮੈਟਰੋ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕਾਂ ਦੀ ਆਗਿਆ ਨਹੀਂ
ਯੋਗ ਇੰਸਟੀਚਿਊਟ ਅਤੇ ਜਿਮ ਨੂੰ 5 ਅਗਸਤ ਤੋਂ ਖੁੱਲ੍ਹਣ ਦੀ ਇਜਾਜ਼ਤ
ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਨ 31 ਅਗਸਤ ਤੱਕ ਬੰਦ ਰਹਿਣਗੇ

         ਅਨਲਾਕ ਦੇ ਤੀਜੇ ਪੜਾਅ ਵਿੱਚ, ਸੁਤੰਤਰਤਾ ਦਿਵਸ ਦੀਆਂ ਕਾਰਵਾਈਆਂ ਨੂੰ ਸਮਾਜਕ ਦੂਰੀਆਂ ਅਤੇ ਹੋਰ ਸਿਹਤ ਮਿਆਰਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦੇ ਨਾਲ ਆਗਿਆ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਨਾਲ ਹੀ ਮਾਸਕ ਪਹਿਨਣ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ

 

ਨਿਊਜ਼ ਪੰਜਾਬ 

ਨਵੀ ਦਿੱਲੀ , 29 ਜੁਲਾਈ -ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲਾਕ-3 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਤ ਨੂੰ ਲੋਕਾਂ ਦੀ ਆਵਾਜਾਈ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਯੋਗ ਸੰਸਥਾਨ ਅਤੇ ਜਿਮ ਨੂੰ 5 ਅਗਸਤ ਤੋਂ ਖੁੱਲ੍ਹਣ ਦਿੱਤਾ ਜਾਵੇਗਾ। ਇਹ ਪਾਬੰਦੀ ਸਾਰੇ ਭੀੜ-ਇਕੱਠਪ੍ਰੋਗਰਾਮਾਂ ‘ਤੇ ਜਾਰੀ ਰਹੇਗੀ ਜਿਸ ਵਿੱਚ ਸਮਾਜਿਕ, ਰਾਜਨੀਤਕ, ਖੇਡਾਂ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ, ਧਾਰਮਿਕ ਸ਼ਾਮਲ ਹਨ। ਸਕੂਲਾਂ, ਕਾਲਜਾਂ ਅਤੇ ਕੋਚਿੰਗ ਸੰਸਥਾਵਾਂ ਨੂੰ ਵੀ 31 ਅਗਸਤ ਤੱਕ ਬੰਦ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੈਟਰੋ ਰੇਲ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕਾਂ, ਥੀਏਟਰਾਂ, ਬਾਰਾਂ, ਆਡੀਟੋਰੀਅਮਾਂ, ਅਸੈਂਬਲੀ ਹਾਲ ਅਤੇ ਹੋਰ ਥਾਵਾਂ ‘ਤੇ ਪਾਬੰਦੀਆਂ ਜਾਰੀ ਰਹਿਣਗੀਆਂ।

ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਪੜ੍ਹਣ ਲਈ ਲਿੰਕ ਕਲਿਕ ਕਰੋ

Unlock 3 – Order and Guidelines Dated 29.7.2020