ਕਿਸਾਨਾਂ ਵਲੋਂ ਪੰਜਾਬ ਭਰ ਵਿਚ ਕੇਂਦਰ ਸਰਕਾਰ ਵਿਰੁੱਧ ਟਰੈਕਟਰਾਂ ਨਾਲ ਰੋਸ ਪ੍ਰਗਟਾਵਾ – ਫਗਵਾੜਾ ਜੀ ਟੀ ਰੋਡ ਹੋਇਆ ਜਾਮ


ਗੁਰਦੀਪ ਸਿੰਘ ਦੀਪ
ਫਗਵਾੜਾ , 27 ਜੁਲਾਈ – ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020 ਅਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਰੂਪ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ‘ਚ ਕਿਸਾਨਾਂ ਵੱਲੋਂ ਟਰੈਕਟਰਾਂ ਨੂੰ ਸੜਕਾਂ ‘ਤੇ ਖੜੇ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ।
ਫਗਵਾੜੇ ਦੇ ਖੰਡ ਮਿਲ ਪੁੱਲ ਤੇ ਕਿਸਾਨਾਂ ਵਲੋਂ ਲਾਏ ਧਰਨੇ ਕਾਰਨ ਕਈ ਮੀਲ ਲੰਬਾ ਜਾਮ ਲੱਗ ਗਿਆ ਹੈ | ਅਮ੍ਰਿਤਸਰ ,ਲੁਧਿਆਣਾ , ਪਟਿਆਲਾ , ਬਰਨਾਲਾ ਅਤੇ ਹੋ ਇਲਾਕਿਆਂ ਤੋਂ ਰੋਸ ਪ੍ਰਗਟਾਵਿਆਂ ਦੀਆਂ ਖਬਰਾਂ ਮਿਲ ਰਹੀਆਂ ਹਨ |