31 ਜੁਲਾਈ ਨੂੰ ਪਾਬੰਦੀਆਂ ਖਤਮ ਹੋ ਰਹੀਆਂ ਹਨ ?- ਪ੍ਰਧਾਨ ਮੰਤਰੀ ਅੱਜ ਮੁੱਖਮੰਤਰੀਆਂ ਨਾਲ ਕਰਨਗੇ ਸਲਾਹ

ਨਿਊਜ਼ ਪੰਜਾਬ
ਨਵੀ ਦਿੱਲੀ , 27 ਜੁਲਾਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਤੋਂ ਬਾਅਦ ਸਰਕਾਰ ਨੇ ਆਰਥਿਕ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਨਲਾਕ 1 ਅਤੇ ਅਨਲਾਕ 2 ਆਰੰਭ ਕੀਤਾ ਸੀ । 31 ਜੁਲਾਈ ਨੂੰ ਖਤਮ ਹੋ ਰਹੇ ਅਨਲੌਕ 2 ਤੋਂ ਬਾਅਦ ਦੇਸ਼ ਵਿਚ ਅਨਲੌਕ – 3 ਆਰੰਭ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਰਣਨੀਤੀ ਤਿਆਰ ਕਰਨ ਵਾਸਤੇ ਵਿਚਾਰ-ਵਟਾਂਦਰਾ ਕਰਨਗੇ ਜਿਸ ਤੋਂ ਬਾਅਦ ਉਹ ਇਸ ਸਬੰਧੀ ਐਲਾਨ ਕਰਨਗੇ | ਉਸ ਤੋਂ ਬਾਅਦ ਹੀ ਤੈਅ ਹੋ ਸਕੇਗਾ ਕਿ ਦੇਸ਼ ਵਿਚ ਕਿਹੜੀਆਂ ਪਾਬੰਦੀਆਂ ਲਾਗੂ ਰਹਿਣਗੀਆਂ ਅਤੇ ਕਿਹੜੀਆਂ ਛੋਟਾਂ ਮਿਲਣਗੀਆਂ |