ਨੂਰਪੁਰ ਬੇਦੀ – ਝਾਂਗੜੀਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿਦਿਆਰਥੀ ਨਿਰੰਤਰ ਸਮੇਂ ਦੇ ਹਾਣੀ ਬਣਨ ਲਈ ਕਰ ਰਹੇ ਹਨ ਉਪਰਾਲੇ – ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸਮਰਪਿਤ ਗੀਤ ਗਾਇਨ ਮੁਕਾਬਲੇ ਵਿੱਚ ਲਿਆ ਹਿੱਸਾ

ਵਿਦਿਆ ਦੇ ਨਾਲ ਆਮ ਗਿਆਨ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਤਕਨੀਕੀ ਢੰਗ ਤਰੀਕੇ ਨਾਲ ਪੁੱਟ ਰਹੇ ਹਨ ਪੁਲਾਂਘਾ।

ਸਕੂਲ ਸਟਾਫ ਵਲੋਂ ਰੋਜਾਨਾ ਬੱਚਿਆਂ ਨੂੰ ਜਿੱਥੇ ਆਨਲਾਈਨ ਪੜ•ਾਈ ਕਰਵਾਈ ਜਾ ਰਹੀ ਹੈ, ਉੱਥੇ ਵੀਡਿਓ ਕਾਨਫਰੰਸ ਜਾਂ ਜੂਮ ਐਪ ਰਾਹੀਂ ਬੱਚਿਆਂ ਨੂੰ ਸਹਿ ਵਿੱਦਿਅਕ ਗਤੀਵਿਧੀਆਂ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਜਿਸਦੇ ਤਹਿਤ ਬੱਚੇ ਆਪਣੇ ਸਿਲੇਬਸ ਦੇ ਨਾਲ ਨਾਲ ਆਮ ਗਿਆਨ ਆਦਿ ਵਿੱਚ ਵੀ ਨਿਪੁੰਨਤਾ ਹਾਸਲ ਕਰ ਰਹੇ ਹਨ।

 

ਨਿਊਜ਼ ਪੰਜਾਬ

ਨੂਰਪੁਰ ਬੇਦੀ 26 ਜੁਲਾਈ – ਵਿੱਦਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਾਂਗੜੀਆਂ ਦੇ ਬੱਚੇ, ਲਾਕ ਡਾਊਨ ਦੇ ਚੱਲਦਿਆਂ, ਸਕੂਲ ਬੰਦ ਹੋਣ ਤੇ ਵੀ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਸਕੂਲ ਸਟਾਫ ਵਲੋਂ ਰੋਜਾਨਾ ਬੱਚਿਆਂ ਨੂੰ ਜਿੱਥੇ ਆਨਲਾਈਨ ਪੜ•ਾਈ ਕਰਵਾਈ ਜਾ ਰਹੀ ਹੈ, ਉੱਥੇ ਵੀਡਿਓ ਕਾਨਫਰੰਸ ਜਾਂ ਜੂਮ ਐਪ ਰਾਹੀਂ ਬੱਚਿਆਂ ਨੂੰ ਸਹਿ ਵਿੱਦਿਅਕ ਗਤੀਵਿਧੀਆਂ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਜਿਸਦੇ ਤਹਿਤ ਬੱਚੇ ਆਪਣੇ ਸਿਲੇਬਸ ਦੇ ਨਾਲ ਨਾਲ ਆਮ ਗਿਆਨ ਆਦਿ ਵਿੱਚ ਵੀ ਨਿਪੁੰਨਤਾ ਹਾਸਲ ਕਰ ਰਹੇ ਹਨ।
ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਹਰੇਕ ਵਿੱਦਿਅਕ ਮੁਕਾਬਲਿਆਂ ਵਿੱਚ ਇਸ ਸਕੂਲ ਦੇ ਬੱਚੇ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਜਰੂਰ ਸ਼ਿਰਕਤ ਕਰਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚ ਜਿੱਥੇ ਇਸ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ ਤੇ ਵੱਖ ਵੱਖ ਪੁਜੀਸ਼ਨਾਂ ਪ੍ਰਾਪਤ ਕੀਤੀਆਂ, ਉੱਥੇ ਹੀ ਵਿਭਾਗ ਵੱਲੋਂ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਹੋਣ ਜਾ ਰਹੇ, ਵੱਖ ਵੱਖ ਵਿਦਿਅਕ ਮੁਕਾਬਲਿਆਂ ਵਿੱਚ ਵੀ ਇਸ ਸਕੂਲ ਦੇ ਬੱਚੇ ਵੱਧ ਚੜ• ਕੇ ਹਿੱਸਾ ਲੈ ਰਹੇ ਹਨ। ਇਹਨਾਂ ਮੁਕਾਬਲਿਆਂ ਨੂੰ ਲੈ ਕੇ ਬੱਚਿਆਂ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਕੂਲ ਦੀ ਚੋਥੀ ਜਮਾਤ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ, ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸਮਰਪਿਤ ਗੀਤ ਗਾਇਨ ਮੁਕਾਬਲੇ ਵਿੱਚ ਭਾਗ ਲੈ ਰਹੀ ਹੈ। ਇਸਤੋਂ ਪਹਿਲਾਂ ਵੀ ਇਸ ਸਕੂਲ ਦੇ ਬੱਚੇ ਸ਼ਬਦ ਗਾਇਨ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੇ ਹਨ।
ਸਕੂਲ ਸਟਾਫ ਵਲੋਂ ਕੋਰੋਨਾ ਵਾਇਰਸ ਦੇ ਚੱਲਦੇ ਬੱਚਿਆਂ ਨੂੰ, ਜਿੱਥੇ ਆਪਣੇ ਘਰਾਂ ਵਿੱਚ ਰਹਿਣ, ਹੱਥਾਂ ਨੂੰ ਸਾਬਣ ਨਾਲ ਚੰਗੀ ਤਰ•ਾਂ ਧੋਣ, ਮਾਸਕ ਪਾ ਕੇ ਰੱਖਣ, ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾਂਦਾ ਹੈ, ਉੱਥੇ ਹੀ ਬੱਚਿਆਂ ਦੇ ਮਾਪਿਆਂ ਨਾਲ ਵੀ ਸਮੇਂ ਸਮੇਂ ਤੇ ਗੱਲ ਕਰ ਕੇ ਬੱਚਿਆਂ ਦੀ ਫੀਡਬੈਕ ਲਈ ਜਾਂਦੀ ਹੈ। ਪਿੰਡ ਦੇ ਅਗਾਹਵਧੂ ਨੌਜਵਾਨ ਸਰਪੰਚ ਰਾਜਿੰਦਰ ਕਾਲਾ, ਸਾਬਕਾ ਸਰਪੰਚ ਪ੍ਰੇਮ ਚੰਦ,  ਡਾ. ਕਰਮ ਚੰਦ, ਰਾਣਾ ਕਮਲ ਆਦਿ ਪਿੰਡ ਵਾਸੀਆਂ ਨੇ ਕੋਰੋਨਾ ਸੰਕਟ ਕਾਰਨ ਸਕੂਲ ਬੰਦ ਹੋਣ ਤੇ ਵੀ ਬੱਚਿਆਂ ਦਾ ਆਨਲਾਈਨ ਤਰੀਕੇ ਨਾਲ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਹੈ।