ਮੁੱਖ ਮੰਤਰੀ ਨੇ ਰੱਖੜੀ ਵਾਲੇ ਦਿਨ ਕਿਹੜੀਆਂ ਦੁਕਾਨਾਂ ਖੋਲ੍ਹਣ ਦੀ ਦਿੱਤੀ ਆਗਿਆ – ਪੜ੍ਹੋ ਪੂਰੀ ਖਬਰ

ਨਿਊਜ਼ ਪੰਜਾਬ
ਚੰਡੀਗੜ੍ਹ , 25 ਜੁਲਾਈ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਦਿੱਤੇ ਹੁਕਮਾਂ ਵਿਚ ਫਿਲਹਾਲ ਛੋਟ ਨਾ ਦੇਣ ਦੀ ਗੱਲ ਦੁਹਰਾਉਂਦੇ ਕਿਹਾ ਕਿ ਇਸ ਵਾਰ ਰੱਖੜੀ ਦਾ ਤਿਉਹਾਰ ਹੋਣ ਕਾਰਨ ਕੇਵਲ ਹਲਵਾਈਆਂ ਦੀਆਂ ਦੁਕਾਨਾਂ ਨੂੰ 2 ਅਗਸਤ, ਦਿਨ ਐਤਵਾਰ ਨੂੰ ਖੋਲ੍ਹਣ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਤੋਂ ਇਲਾਵਾ ਬਾਕੀ ਸਾਰੀ ਦੁਕਾਨਾਂ ਆਮ ਦੀਆਂ ਤਰਾਂ ਬੰਦ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਸੰਪਰਕ ਵਧਣ ਕਾਰਨ ਬਿਮਾਰੀ ਵਧਣ ਦਾ ਖ਼ਤਰਾ ਹੈ ਅਤੇ ਪੰਜਾਬ ਦੇ ਗੁਆਂਢੀ ਰਾਜਾਂ ਖ਼ਾਸ ਕਰ ਰਾਜਧਾਨੀ ਦਿੱਲੀ ਵਿਚ ਵਾਇਰਸ ਦਾ ਫੈਲਾਅ ਵੱਧ ਚੁੱਕਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰੋਜ਼ ਪੰਜਾਬ ਆ ਰਹੇ ਹਨ, ਇਸ ਲਈ ਜ਼ਰੂਰੀ ਹੈ ਕਿ ਆਪਾਂ ਸਾਰੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ, ਆਪਸੀ ਦੂਰੀ ਘੱਟੋ-ਘੱਟ 2 ਮੀਟਰ ਅਤੇ ਹੱਥ ਧੋਣ ਵਰਗੇ ਨੇਮ ਨੂੰ ਅਪਣਾਉਂਦੇ ਰਹੀਏ |