ਪਟਿਆਲਾ, ਖੰਨਾ ਅਤੇ ਮੰਡੀ ਗੋਬਿੰਦਗੜ ਵਿਖੇ ਧਰਮ ਕੰਡਿਆਂ, ਹਲਵਾਈਆਂ ਅਤੇ ਤੰਬਾਕੂ ਵਿਕਰੇਤਵਾਵਾਂ ਦੀ ਚੈਕਿੰਗ

ਕੰਟਰੋਲਰ ਲੀਗਲ ਮੈਟਰੋਲੋਜੀ, ਪੰਜਾਬ ਨੇ ਕਰਵਾਈ ਧਰਮ ਕੰਡਿਆਂ, ਹਲਵਾਈਆਂ ਅਤੇ ਤੰਬਾਕੂ ਵਿਕਰੇਤਵਾਵਾਂ ਦੀ ਚੈਕਿੰਗ
ਊਣਤਾਈਆਂ ਪਾਏ ਜਾਣ ‘ਤੇ ਕੀਤੇ 8 ਚਲਾਨ

ਨਿਊਜ਼ ਪੰਜਾਬ

ਚੰਡੀਗੜ•, 25 ਜੁਲਾਈ – ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਕੇ. ਸਿਵਾ ਪ੍ਰਸਾਦ ਦੀਆਂ ਹਦਾਇਤਾਂ ਅਨੁਸਾਰ ਕੰਟਰੋਲਰ ਲੀਗਲ ਮੈਟਰੋਲੋਜੀ, ਪੰਜਾਬ ਸ਼੍ਰੀਮਤੀ ਸਿਮਰਜੋਤ ਕੌਰ ਵੱਲੋਂ ਟੀਮ ਬਣਾ ਕੇ ਪਟਿਆਲਾ ਡਵੀਜ਼ਨ ਅਤੇ ਜ਼ਿਲ•ਾ ਰੂਪਨਗਰ ਵਿਖੇ ਧਰਮ ਕੰਡਿਆਂ, ਹਲਵਾਈਆਂ ਅਤੇ ਤੰਬਾਕੂ ਵਿਕਰੇਤਵਾਵਾਂ ਦੀ ਚੈਕਿੰਗ ਕਰਵਾਈ ਗਈ ਅਤੇ ਊਣਤਾਈਆਂ ਪਾਏ ਜਾਣ ਤੇ ਮੌਕੇ ‘ਤੇ ਚਲਾਨ ਕੀਤੇ ਗਏ।
ਕੰਟਰੋਲਰ ਲੀਗਲ ਮੈਟਰੋਲੋਜੀ ਨੇ ਦੱਸਿਆ ਕਿ ਚੈਕਿੰਗ ਟੀਮ ਵਿੱਚ ਸਹਾਇਕ ਕੰਟਰੋਲਰ ਲੀਗਲ ਮੈਟਰੋਲੋਜੀ ਪਟਿਆਲਾ ਅਤੇ ਸਹਾਇਕ ਕੰਟਰੋਲਰ ਲੀਗਲ ਮੈਟਰੋਲੋਜੀ ਫਿਰੋਜ਼ਪੁਰ ਵੀ ਸ਼ਾਮਲ ਸਨ, ਜਿਨ•ਾਂ ਨੇ ਪਟਿਆਲਾ ਡਵੀਜ਼ਨ ਅਧੀਨ ਪੈਂਦੇ ਪਟਿਆਲਾ, ਖੰਨਾ ਅਤੇ ਮੰਡੀ ਗੋਬਿੰਦਗੜ• ਵਿਖੇ ਧਰਮ ਕੰਡਿਆਂ ਅਤੇ ਹਲਵਾਈਆਂ ਦੀ ਅਤੇ ਜ਼ਿਲ•ਾ ਰੋਪੜ ਦੇ ਮੋਰਿੰਡਾ ਵਿਖੇ ਤੰਬਾਕੂ ਵਿਕਰੇਤਾ ਦੀ ਚੈਕਿੰਗ ਕੀਤੀ ।
ਉਨ•ਾਂ ਦੱਸਿਆ ਕਿ ਚੈਕਿੰਗ ਦੌਰਾਨ ਜਿਨ•ਾਂ ਅਦਾਰਿਆਂ ਵਿੱਚ ਊਣਤਾਈਆਂ ਪਾਈਆਂ ਗਈਆਂ, ਉਨ•ਾਂ ਦੇ ਲੀਗਲ ਮੈਟਰੋਲੋਜੀ ਐਕਟ-2009 ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਟਿਆਲਾ ਵਿੱਚ 1 ਚਲਾਨ, ਰੂਪਨਗਰ ਵਿੱਚ 1 ਚਲਾਨ , ਖੰਨਾ ਵਿਖੇ ਵਿੱਚ 2 ਚਲਾਨ ਅਤੇ ਮੰਡੀ ਗੋਬਿੰਦਗੜ• ਵਿਖੇ 4 ਚਲਾਨ ਕੀਤੇ ਗਏ । ਫੀਲਡ ਸਟਾਫ ਵੱਲੋਂ ਇਨ•ਾਂ ਅਚਨਚੇਤ ਚੈਕਿੰਗਾਂ ਦੌਰਾਨ ਕੁੱਲ 8 ਚਲਾਨ ਕੀਤੇ ਗਏ ।
ਕੰਟਰੋਲਰ ਲੀਗਲ ਮੈਟਰੋਲੋਜੀ ਪੰਜਾਬ ਨੇ ਫੀਲਡ ਸਟਾਫ ਨੂੰ ਕੋਵਿਡ 19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਗਾਹਕਾਂ ਦੇ ਹਿੱਤਾਂ ਦੀ ਰਾਖੀ ਲਈ ਹੋਰ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ•ਾਂ ਦੀਆਂ ਅਚਨਚੇਤ ਚੈਕਿੰਗਾ ਜਾਰੀ ਰੱਖੀਆਂ ਜਾਣ ਤਾਂ ਜੋ ਉਪਭੋਗਤਾਵਾਂ ਦੇ ਹਿਤਾਂ ਦੀ ਰਾਖੀ ਕੀਤੀ ਜਾ ਸਕੇ।
———