ਸਪੀਕਰ ਰਾਣਾ ਕੇ ਪੀ ਸਿੰਘ ਨੇ ਨੰਗਲ ਵਿੱਚ ਵੱਖ ਵੱਖ ਜਲ ਸਪਲਾਈ ਯੋਜਨਾਵਾਂ ਦਾ ਕੀਤਾ ਉਦਘਾਟਨ
ਨੰਗਲ ਦੀ ਨੁਹਾਰ ਬਦਲਣ ਲਈ ਲਗਾਤਾਰ ਕੀਤੇ ਜਾ ਰਹੇ ਹਨ ਉਪਰਾਲੇ।
ਸ਼ਹਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਦਾ ਹੋਵੇਗਾ ਪੂਰਾ-ਰਾਣਾ ਕੇ ਪੀ ਸਿੰਘ
ਨਿਊਜ਼ ਪੰਜਾਬ
ਨੰਗਲ 24 ਜੁਲਾਈ – ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਸਰਕਾਰ ਅਤੇ ਪ੍ਰਸਾਸ਼ਨ ਦਾ ਫਰਜ ਹੈ। ਪੰਜਾਬ ਸਰਕਾਰ ਆਪਣਾ ਇਹ ਕਰਤੱਵ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੀ ਹੈ ਅਸੀਂ ਲੋਕਾਂ ਨਾਲ ਜੋ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਕੀਤਾ ਹੈ ਉਹ ਹਰ ਹਾਲ ਵਿੱਚ ਪੂਰਾ ਕਰ ਰਹੇ ਹਾਂ। ਨੰਗਲ ਨੂੰ ਇਕ ਵਿਕਸਿਤ ਨਮੁੱਨੇ ਦਾ ਸ਼ਹਿਰ ਬਣਾਇਆ ਜਾਵੇਗਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਇੰਦਰਾ ਨਗਰ ਨੰਗਲ ਅਤੇ ਸ਼ਹਿਰ ਦੇ ਹੋਰ ਵੱਖ ਵੱਖ ਖੇਤਰਾਂ ਵਿੱਚ ਜਲ ਸਪਲਾਈ ਦੀਆਂ ਵੱਖ ਵੱਖ ਯੋਜਨਾਵਾਂ ਤਹਿਤ ਲੋਕਾਂ ਨੂੰ ਪੀਣ ਵਾਲਾ ਸਾਫ ਸੁਧਰਾ ਪਾਣੀ ਉਪਲੱਬਧ ਕਰਵਾਉਣ ਲਈ ਤਿਆਰ ਹੋਏ ਪ੍ਰੋਜੈਕਟਾਂ ਨੂੰ ਲੋਕ ਅਰਪਣ ਕਰਨ ਮੋਕੇ ਕੀਤਾ ਉਹਨਾਂ ਕਿਹਾ ਕਿ ਹਰ ਛੋਟੀ ਤੋਂ ਛੋਟੀ ਮੁਸ਼ਕਿਲ ਦਾ ਹੱਲ ਕਰਨਾ ਸਾਡੀ ਡਿਊਟੀ ਹੈ ਅਤੇ ਅਸੀਂ ਆਪਣੀ ਜਿੰਮੇਵਾਰੀ ਨੂੰ ਸਮਝਦੇ ਹਾਂ। ਮੋਜੂਦਾ ਸਮੇਂ ਕੋਵਿਡ ਕਾਰਨ ਵਿਕਾਸ ਦੀ ਗਤੀ ਕੁਝ ਮੱਧਮ ਹੋਈ ਸੀ ਪੰ੍ਰਤੂ ਹੁਣ ਗੱਡੀ ਨੂੰ ਮੁੱੜ ਲੀਹ ਤੇ ਲੈ ਆਏ ਹਾਂ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਕੀਤਾ ਹਰ ਵਾਅਦਾ ਪੂਰਾ ਕਰਨਾ ਹੈ। ਵਿਕਾਸ ਕਾਰਜਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ।
ਰਾਣਾ ਕੰਵਰ ਪਾਲ ਸਿੰਘ ਨੇ ਅੱਜ ਇੰਦਰਾ ਨਗਰ ਨੰਗਲ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਲਈ ਤਿਆਰ ਕੀਤੀ ਪਾਣੀ ਦੀ ਟੈਂਕੀ ਨੂੰ ਲੋਕ ਅਰਪਣ ਕੀਤਾ। ਉਹਨਾਂ ਨੇ ਇਸ ਉਪਰੰਤ ਵਾਰਡ ਨੰ:3 ਨੰਗਲ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਅਧੀਨ ਤਿਆਰ ਹੋਏ ਇਕ ਟਿਊਵੈਲ ਨੂੰ ਵੀ ਲੋਕ ਅਰਪਣ ਕੀਤਾ। ਇਸ ਉਪਰੰਤ ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਦੀ ਇਕ ਹੋਰ ਮੁੱਖ ਮੰਗ ਨੂੰ ਪੂਰਾ ਕਰਦੇ ਹੋਏ ਵਾਰਡ ਨੰ: 3 ਵਿੱਚ ਹੀ ਪੀਣ ਵਾਲੇ ਪਾਣੀ ਦੇ ਨਵੇਂ ਟਿਊਵੈਲ ਦਾ ਨੀਂਹ ਪੱਥਰ ਰੱਖਿਆ ਜਿਸ ਉਤੇ 35 ਲੱਖ ਰੁਪਏ ਖਰਚ ਆਉਣਗੇ।
ਜਿਕਰਯੋਗ ਹੈ ਕਿ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਨੰਗਲ ਦੀ ਨੁਹਾਰ ਬਦਲਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਬੁਨਿਆਦੀ ਸਹੂਲਤਾ ਉਪਲੱਬਧ ਕਰਵਾਉਣ ਲਈ ਰਾਣਾ ਕੇ ਪੀ ਸਿੰਘ ਵਲੋਂ ਲਗਾਤਾਰ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਕਈ ਤਿਆਰ ਹੋਏ ਪ੍ਰੋਜੈਕਟ ਵੀ ਲੋਕ ਅਰਪਣ ਕਰ ਦਿੱਤੇ ਹਨ। ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਲਗਾਤਾਰ ਜਮੀਨੀ ਪੱਧਰ ਤੇ ਸਪੀਕਰ ਰਾਣਾ ਕੇ ਪੀ ਸਿੰਘ ਵਲੌਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੋਰਾ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਹਰਤਰ•ਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸ ਮੋਕੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਹੋਏ ਉਦਘਾਟਨ ਸਮਾਗਮਾਂ ਅਤੇ ਨੀਂਹ ਪੱਥਰ ਰੱਖਣ ਮੋਕੇ ਐਸ ਡੀ ਐਮ ਕਨੂ ਗਰਗ, ਈ ਓ ਮਨਜਿੰਦਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ, ਐਕਸਈਐਨ ਸੀਵਰੇਜ ਬੋਰਡ ਰਾਹੁਲ ਕੋਸ਼ਲ, ਸੁਰਿੰਦਰ ਪੰਮਾ, ਐਸ ਡੀ ਓ ਤਰਨ ਗੁਪਤਾ, ਏ ਐਮ ਈ ਉਧਵੀਰ ਸਿੰਘ, ਰਕੇਸ਼ ਨਇਅਰ, ਕ੍ਰਿਸ਼ਨ ਪਾਲ ਰਾਣਾ, ਤਰਸੇਮ ਲਾਲ ਮੱਟੂ, ਰੋਜੀ ਸ਼ਰਮਾ, ਸੁਭਕਰਨ ਹਾਜ਼ਰ ਸਨ।
———————————————
ਤਸਵੀਰਾਂ:- ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਨੰਗਲ ਵਿੱਚ ਵੱਖ ਵੱਖ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਦ੍ਰਿਸ਼।