ਸ੍ਰੀ ਗੁਰੁੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ `ਚ ਸ਼ਬਦ ਗਾਇਨ ਦੇ ਬਲਾਕ ਪੱਧਰੀ ਨਤੀਜੇ ਐਲਾਨੇ ਵਿਦਿਆਰਥੀਆਂ ਅਤੇ ਮਾਪਿਆਂ ਵਲੋ ਮਿਲ ਰਿਹਾ ਸਹਿਯੋਗ ਸ਼ਲਾਘਾਯੋਗ – ਜਿਲ੍ਹਾ ਸਿੱਖਿਆ ਅਫਸਰ
ਨਿਊਜ਼ ਪੰਜਾਬ
ਨਵਾਂਸਹਿਰ 22 ਜੁਲਾਈ-
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਚੱਲ ਰਹੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ `ਚ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ) ਸ਼ੁਸੀਲ ਕੁਮਾਰਤੁਲੀ ਨੇ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਬਲਾਕ ਔੜ ਵਿੱਚ ਕਰਮਜੀਤ ਸਿੰਘ ਸਸਸਸ ਵਜੀਦਪੁਰ ਨੇ ਪਹਿਲਾ, ਬਲਾਕ ਬਲਾਚੌਰ1 ਵਿਚੱੋਂ ਰਮਨਦੀਪ ਕੌਰ ਸਸਸਸ(ਕ) ਬਲਾਚੌਰ ਨੇ ਪਹਿਲਾ, ਅਮਰਿੰਦਰ ਸਿੰਘ ਸਸਸਸ ਰੱਤੇਵਾਲ ਨੇ ਦੂਸਰਾ,ਬਲਾਕ ਬਲਾਚੌਰ 2 ਵਿੱਚੋਂ ਸਿਮਰਨ ਸੂਦ ਸਸਸਸ ਭੱਦੀ ਨੇ ਪਹਿਲਾਂ ,ਪ੍ਰਭਜੋਤ ਸਿੰਘ ਸਸਸਸ ਉਸਮਾਨਪੁਰ ਨੇ ਦੂਸਰਾ,ਬਲਾਕ ਬੰਗਾ ਵਿੱਚੋਂ ਰਿਹਾ ਸਹਸ ਮੇਹਲੀ ਨੇ ਪਹਿਲਾਂ, ਸਿਮਰਨਜੋਤ ਸਹਸ ਜੱਸੋਮਜਾਰਾ ਨੇ ਦੂਸਰਾ ਰਾਜਬੀਰ ਕੌਰ ਸਸਸਸ(ਕ) ਬੰਗਾ ਨੇ ਦੂਸਰਾ, ਬਲਾਕ ਮਕੁੰਦਪੁਰ ਵਿੱਚੋਂ ਜਸਲੀਨ ਕੌਰ ਚੌਨਗਰਾ ਨੇ ਪਹਿਲਾਂ, ਨਮਰਤਾ ਸਸਸਸ ਕਰਨਾਣਾ ਨੇ ਦੂਸਰਾ ਬਲਾਕ ਨਵਾਂਸਹਿਰ ਵਿੱਚੋਂ ਤਰਨਜੀਤ ਕੌਰ ਆਦਰਸ ਸਕੂਲ ਖਟਕੜਕਲਾਂ ਨੇ ਪਹਿਲਾਂ ਜਤਿੰਦਰ ਸਿੰਘ ਸਸਸਸ ਨਵਾਂਸਹਿਰ ਨੇ ਦੂਸਰਾ, ਬਾਲਕ ਸੜੋਆ ਵਿੱਚੋਂ ਅਜੀਤ ਸਿੰਘ ਸਹਸ ਰੱਕੜਾਂ ਢਾਹਾ ਅਤੇ ਹਰਜੋਤ ਸਿੰਘ ਸਹਸ ਛਦੌੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਮਿਡਲ ਵਰਗ ਵਿੱਚ ਬਲਾਕ ਔੜ ਵਿੱਚ ਆਰਤੀ ਸਸਸਸ ਔੜ ਨੇ ਪਹਿਲਾ, ਬਲਾਕ ਬਲਾਚੌਰ ਵਿੱਚ ਦੀਸ਼ਲ ਭਾਟੀਆ ਸਸਸਸ ਰੱਤੇਵਾਲ ਨੇ ਦੂਸਰਾ, ਵੰਸ਼ ਬਜਾੜ ਸਸਸਸ ਥੋਪੀਆ ਦੇ ਪਹਿਲਾਂ, ਬਲਾਕ ਬਲਾਚੌਰ ਵਿੱਚ ਗੌਰਵ ਭੱਟੀ ਸਮਿਸ ਘਮੋਰ ਨੇ ਪਹਿਲਾਂ,ਜਸਮੀਨ ਚੀਮਾ ਸਮਿਸ ਕੰਗਣਾ ਬੇਟ ਨੇ ਦੂਸਰਾ,ਬਲਾਕ ਬੰਗਾ ਵਿੱਚ ਅਮੀਸ਼ਾ ਸਮਿਸ ਬਾਹੜ ਮਜਾਰਾ ਨੇ ਪਹਿਲਾ,ਤਨਵੀਰ ਸਿੰਘ ਸਸਸਸ ਸੰਧਵਾਂ ਨੇ ਦੂਸਰਾ,ਬਲਾਕ ਮਕੁੰਦਪੁਰ ਵਿੱਚ ਸਮਨਦੀਪ ਕੌਰ ਸਸਸਸ ਕਰਨਾਣਾ ਨੇ ਪਹਿਲਾ, ਗੁਰਪੀ੍ਰਤ ਸਿੰਘ ਸਮਿਸ ਚਾਹਕ ਕਲਾਂ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਮਨੀ ਸਿੰਘ ਸਮਿਸ ਕਰੀੰਮਪੁਰ ਨੇ ਪਹਿਲਾਂ, ਮੁਸਕਾਨ ਸਸਸਸ ਮਾਹਿਲ ਗਹਿਲਾ ਨੇ ਦੂਸਰਾ, ਬਲਾਕ ਸੜੋਆ ਵਿੱਚ ਸਿਮਰਨ ਸਮਿਸ ਮੰਗੂਪੁਰ ਨੇ ਪਹਿਲਾ,ਪ੍ਰਭਜੀਤ ਸਿੰਘ ਸਹਸ ਚਾਂਦਪੁਰ ਰੁੜਕੀ ਨੇ ਦੂਸਰਾ ਹਾਸਿਲ ਕੀਤਾ।
ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ਨੇ ਦੱਸਿਆ ਕਿ ਲੜ੍ਹੀ ਤਹਿਤ ਪ੍ਰਾਇਮਰੀ ਵਰਗ ਦੇ ਬਲਾਕ ਔੜ ਵਿੱਚ ਨਵਪ੍ਰੀਤ ਕੌਰ ਸਪਸ ਹਿਆਲਾ ਨੇ ਪਹਿਲਾ,ਰੰਜਨਾਂ ਕੁਮਾਰੀ ਸਪਸ ਕੋਟ ਰਾਝਾ ਨੇ ਦੂਸਰਾ,ਬਲਾਕ ਬਲਾਚੌਰ ਵਿੱਚ ਸਿਮਰਨਜੀਤ ਸਿਮਘ ਸਪਸ ਨਿੱਘੀ ਨੇ ਪਹਿਲਾ,ਸਿਮਰਨਜੀਤ ਕੌਰ ਸਪਸ ਭੇਡੀਆਂ ਨੇ ਦੂਸਰਾ, ਬਲਾਕ ਬਲਾਚੌਰ ਵਿੱਚ ਰਾਜਵੀਰ ਕੌਰ ਸਪਸ ਮਹਿਤਪੁਰ ਨੇ ਪਹਿਲਾਂ, ਨਵਦੀਪ ਕੌਰ ਸਪਸ ਔਲੀਆਪੁਰ, ਬਲਾਕ ਬੰਗਾ ਵਿੱਚ ਲਵਦੀਪ ਸੂਦ ਸਪਸ ਗਦਾਣੀ ਨੇ ਪਹਿਲਾਂ, ਮੁਸਕਾਨ ਸਪਸ ਚੱਕਗੁਰੂ ਨੇ ਦੂਸਰਾ, ਬਲਾਕ ਮਕੁੰਦਪੁਰ ਵਿੱਚ ਰੀਤ ਸੰਧੂ ਸਪਸ ਨਾਗਰਾ ਨੇ ਪਹਿਲਾਂ, ਮਨਵੀਰ ਸਿੰਘ ਸਪਸ ਲਿੱਦੜਕਲਾਂ ਨੇ ਦੂਸਰਾ,ਬਲਾਕ ਨਵਾਂਸਹਿਰ ਵਿੱਚ ਪਰਮਿੰਦਰ ਕੌਰ ਸਪਸ ਸੁਜੋਂ ਅਤੇ ਤਰਨਦੀਪ ਕੌਰ ਸਪਸ ਕਰੀਮਪੁਰ ਨੇ ਪਹਿਲਾਂ,ਬਲਾਕ ਸੜੌਆ ਵਿੱਚ ਪੁਨੀਤ ਸਿੰਘ ਸਪਸ ਮੰਗੂਪੁਰ ਨੇ ਪਹਿਲਾਂ, ਜਸਕੀਰਤ ਸਿੰਘ ਸਪਸ ਅਟਾਲ ਮਜਾਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੈਕੰਡਰੀ ਵਰਗ ਦੇ ਬਲਾਕ ਬੰਗਾ ਦੇ ਰਾਧੇ ਸਾਮ ਸਹਸ ਝੰਡੇਰ ਕਲਾਂ ਨੇ ਪਹਿਲਾਂ ਸਥਾਨ ਪਾ੍ਰਪਤ ਕੀਤਾ।ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ ਮਾਨ, ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ `ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।