ਐਤਵਾਰ ਨੂੰ ਮਨਾਇਆ ਜਾ ਰਿਹਾ ‘ ਮੇਰਾ ਰੁੱਖ ਦਿਵੱਸ ‘ – ਭਾਰਤ ਨੇ ਵਿਸ਼ਵ ਨੂੰ ਦਿੱਤਾ ਸੀ ਇਹ ਅੰਤਰਾਸ਼ਟਰੀ ਦਿਵਸ
ਨਿਊਜ਼ ਪੰਜਾਬ
ਅੰਤਰਾਸ਼ਟਰੀ ਮੇਰਾ ਰੁੱਖ ਦਿਵਸ – ਰੁੱਖਾਂ ਪ੍ਤਿ ਜਿੰਮੇਵਾਰੀ ਸੋਚਣ ਦਾ ਅਨੋਖਾ ਮੋਕਾ: ਵਣ ਮੰਤਰੀ
11ਵਾਂ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਪੋਸਟਰ ਜਾਰੀ ।
ਵਿਸ਼ਵ ਭਰ ਵਿੱਚ ਹਰ ਇੱਕ ਵਿਅਕਤੀ ਨੂੰ ਰੁੱਖਾਂ ਨਾਲ ਨਿੱਜੀ ਤੌਰ ਤੇ ਭਾਵਿਕਤਾਪੂਰਣ ਜੋੜਨ ਦੇ ਉਦੇਸ਼ ਨਾਲ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ” (ਇੰਟਰਨਨੇਸ਼ਨਲ ਮਾਈ ਟ੍ਰੀ ਡੇ) ਦੀ ਸਥਾਪਨਾ ਸਾਲ 2010 ਵਿੱਚ ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੀਤੀ ਗਈ ਸੀ। ਵਿਸ਼ਵ ਭਰ ਦੇ ਹਰ ਜਨ ਨੂੰ ਸਵੈਇੱਛਾ ਪੋਦਾ ਲਗਾਉਣ ਅਤੇ ਦੇਖਭਾਲ ਪ੍ਰਤੀ ਪ੍ਰੇਰਿਤ ਕਰਨ ਨੂੰ ਇਹ ਦਿਵਸ ਹਰ ਸਾਲ ਜੁਲਾਈ ਦੇ ਅੰਤਿਮ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਇਹ ਇੱਕ ਐਸਾ ਪਹਿਲਾ ਅੰਤਰਾਸ਼ਟਰੀ ਦਿਵਸ ਵੀ ਹੈ ਜੋ ਕਿ ਸਵੈਸੇਵੀ ਪੱਧਰ ਤੇ ਭਾਰਤ ਨੇ ਵਿਸ਼ਵ ਨੂੰ ਦਿੱਤਾ ਸੀ।
ਇਸਦੇ ਸੰਸਥਾਪਕ ਪਰਿਆਵਰਣ ਚਿੰਤਕ ਅਸ਼ਵਨੀ ਕੁਮਾਰ ਜੋਸ਼ੀ ਨੇ ਸਮਾਜ ਸੇਵੀ ਸੰਸਥਾ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਇਸ ਦਿਵਸ ਨੂੰ ਲਗਾਤਾਰ ਦੇਸ਼ ਵਿਦੇਸ਼ ਵਿਚ ਲੋਕ ਪ੍ਰਚਲਿਤ ਕਰਕੇ ਪੰਜਾਬ ਦੇ ਨਾਲ ਨਾਲ ਭਾਰਤ ਦਾ ਸਨਮਾਨ ਵੀ ਵਧਾਇਆ ਹੈ।
ਪਰਿਆਵਰਣ ਜਗਤ ਵਿੱਚ ਇਸ ਦਿਨ ਦੀ ਮੱਹਤਵਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਣ ਵਿਭਾਗ ਨੇ ਪਿਛਲੇ 10 ਸਾਲ ਤੋਂ ਸਵੈਇੱਛਾ ਮਨਾਏ ਜਾਂਦੇ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਨੂੰ ਮਾਨਤਾ ਵੀ ਦਿੱਤੀ ਗਈ ਹੈ ( ਪੱਤਰ ਨੰਬਰ F W -3 / 8356 , 22-06-2018, ਪੰਜਾਬ ਸਰਕਾਰ ,ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ )।
ਪੰਜਾਬ ਵਣ ਵਿਭਾਗ ਨੇ ਇਸਨੂੰ ਹੋਰ ਜ਼ੋਰ ਸ਼ੋਰ ਨਾਲ ਸਰਕਾਰੀ ਅਦਾਰਿਆਂ ਵਿੱਚ ਵੀ ਮਨਾਉਣ ਦੀ ਅਪੀਲ ਕੀਤੀ ਹੈ। ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ” ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ” ਮਨਾਉਣ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਬੈਨਰ ਰਿਲੀਜ ਕੀਤਾ। ਵਣ ਮੰਤਰੀ ਨੇ ਸਭ ਨੂੰ ਅਪੀਲ ਕੀਤੀ ਕਿ ਇਸ ਬਹੁਮੁੱਲੇ ” ਅੰਤਰਾਸ਼ਟਰੀ ਦਿਵਸ ” ਮੌਕੇ ਆਪਣੇ ਆਪਣੇ ਸਤਰ ਤੇ ਆਪਣਾ ਆਪਣਾ ਰੁੱਖ ਲਗਾਕੇ ਸਭ ਨੂੰ ਪ੍ਰੇਰਿਤ ਕੀਤਾ ਜਾਵੇ।
ਅੱਜ ਵਿਸ਼ੇਸ਼ ਮੁਲਾਕਾਤ ਵਿੱਚ ਸੰਸਥਾਪਕ ਅਸ਼ਵਨੀ ਕੁਮਾਰ ਜੋਸ਼ੀ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦੀ ਪ੍ਰਥਾ ਨੂੰ ਬਲ ਦੇਣ ਲਈ ਖਾਸ ਕਰਕੇ ਸ਼ੁਰੂ ਤੋਂ ਭਾਰਤ ਵਿੱਚ ਗੁਰਕਿਰਤ ਕਿਰਪਾਲ ਸਿੰਘ (IAS), ਸ਼ਰੁਤੀ ਸਿੰਘ (IAS),ਵਿਪੁਲ ਉੱਜਵਲ (IAS), ਅਮਿਤ ਕੁਮਾਰ (IAS) , ਵਿਨੈ ਬੁਬਲਾਨੀ (IAS), ਰਾਕੇਸ਼ ਅਗਰਵਾਲ (IPS) , ਸ਼ਾਦਾਨ ਜ਼ੇਬ ਖਾਨ (IPS), ਵਿਸ਼ਾਲ ਚੌਹਾਨ (IFS ), ਸਤਿੰਦਰ ਸਿੰਘ ਡੀਐਫੳ, ਸੰਤ ਬਲਬੀਰ ਸਿੰਘ ਸੀਚੇਵਾਲ, ਰਾਜਨ ਅਰੋੜਾ (ਜੀਜੀਆਈਓ) ,ਪ੍ਰੇਮ ਪਾਲ ਗਾਂਧੀ ਚੇਯਰਮੈਨ ਕੇ ਸੀ ਗਰੁੱਪ , ਡਾ ਪ੍ਰੋਫੇਸਰ ਸ਼ਕਤੀ ਕੁਮਾਰ , ਡਾ ਪ੍ਰੋਫੇਸਰ
ਸੁਖਬੀਰ ਸਿੰਘ ਵਾਲੀਆ (ਪੀਟੀਯੂ ), ਡਾ ਸੰਦੀਪ ਲੂਥਰਾ(ਜੀਜੀਆਈਓ)
ਅਤੇ ਅਨੇਕਾਂ ਬੁੱਧੀਜੀਵਿਆਂ , ਵਿੱਦਿਅਕ ਅਤੇ ਨਿੱਜੀ ਸੰਸਥਾਵਾਂ , ਧਾਰਮਿਕ ਅਦਾਰਿਆਂ, ਪਰਿਆਵਰਣ ਪ੍ਰੇਮਿਆਂ ਤੇ ਸਮਾਜ ਸੇਵੀਆਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ। ਵਿਦੇਸ਼ਾਂ ਵਿੱਚ ਵਿਦੇਸ਼ੀਆਂ ਨੇ ਵੀ ਇਸਦੀ ਮਹੱਤਵਤਾ ਵੇਖ ਕੇ ਅਪਣਾਨਾ ਸ਼ੁਰੂ ਕੀਤਾ ਹੈ। ਜੋ ਕਿ ਪੰਜਾਬ ਦੇ ਨਾਲ ਨਾਲ ਦੇਸ਼ ਦਾ ਵੀ ਮਾਨ ਹੈ।
ਫੋਟੋ : ਵਣ ਮੰਤਰੀ ਸਾਧੂ ਸਿੰਘ ਧਰਮਸੋਤ ਚੰਡੀਗੜ੍ਹ ਤੋਂ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ2020 ਦਾ ਬੈਨਰ ਰਿਲੀਜ ਕਰਦੇ ਹੋਏ, ਨਾਲ ਜੀਜੀਆਈਓ
ਸੰਸਥਾਪਕ ਅਸ਼ਵਨੀ ਜੋਸ਼ੀ