ਲਾਕਡਾਊਨ ਅਤੇ ਕੋਵਿਡ-19 ਦੌਰਾਨ ਘਰ ਬੈਠੇ ਨੌਜਵਾਨਾਂ ਲਈ ਵਰਦਾਨ ਬਣਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਰਚ ਤੋਂ ਹੁਣ ਤੱਕ 9521 ਨੌਜਵਾਨਾਂ ਨੇ ਪੋਰਟਲ ‘ਤੇ ਕਰਵਾਈ ਰਜਿਸਟਰੇਸ਼ਨ
ਨਿਊਜ਼ ਪੰਜਾਬ
ਪਟਿਆਲਾ, 22 ਜੁਲਾਈ: ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ’ਘਰ ਘਰ ਰੋਜ਼ਗਾਰ’ ਤਹਿਤ ਸਥਾਪਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ, ਸਵੈ ਰੋਜ਼ਗਾਰ, ਹੁਨਰ ਸਿਖਲਾਈ ਅਤੇ ਕਿੱਤਾ ਅਗਵਾਈ ਦੇਣ ਲਈ ਅਣਥੱਕ ਉਪਰਾਲੇ ਕਰ ਰਿਹਾ ਹੈ। ਬਿਊਰੋ ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਕੀਤੇ ਕੰਮ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਆਨਲਾਈਨ ਕਾਊਂਸਲਿੰਗ ਅਤੇ ਵਰਚੂਅਲ ਪਲੇਸਮੈਂਟ ਕੈਂਪ ਲਗਾ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ ਕੁੱਲ 9521 ਨੌਜਵਾਨਾਂ ਦੀwww.pgrkam.comਪੋਰਟਲ ‘ਤੇ ਰਜਿਸਟਰੇਸ਼ਨ ਕੀਤੀ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਦੇਣ ਵਾਲਿਆਂ ਨਾਲ ਸੰਪਰਕ ਸਥਾਪਿਤ ਕਰਕੇ10827ਅਸਾਮੀਆਂ ਸੂਬੇ ਦੇ ਪੜ੍ਹੇ ਲਿਖੇ ਅਤੇ ਅਨਪੜ੍ਹ ਬੇਰੋਜ਼ਗਾਰਾਂ ਲਈ ਇਕੱਤਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ ਮਹਾਂਮਾਰੀ ਦੌਰਾਨ ਹਰ ਬੇਰੁਜ਼ਗਾਰ ਦੀ ਚਿੰਤਾ ਨੂੰ ਦੂਰ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰਜਿਸਟਰਡ ਪ੍ਰਾਰਥੀਆਂ ਨੂੰ ਇਕੱਤਰ ਕੀਤੀਆਂ ਗਈਆਂ ਅਸਾਮੀਆਂ ‘ਤੇ ਪਲੇਸਮੈਂਟ ਕਰਵਾਉਣ ਲਈ ਪੁਰ ਜ਼ੋਰ ਉਪਰਾਲੇ ਕੀਤੇ ਗਏ। ਜਿਸ ਦੇ ਨਤੀਜੇ ਵਜੋਂ 6588 ਲੇਬਰ ਅਤੇ 1341 ਸਕਿੱਲਡ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਲਗਭਗ 2000 ਸਵੈ ਰੋਜ਼ਗਾਰ ਦੇ ਇੱਛੁਕ ਪ੍ਰਾਰਥੀਆਂ ਦੀਆਂ ਰਿਣ ਅਰਜ਼ੀਆਂ ਬੈਂਕਾਂ ਨੂੰ ਭੇਜੀਆਂ ਗਈਆਂ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 527 ਰਜਿਸਟਰਡ ਪ੍ਰਾਰਥੀਆਂ ਨੂੰ ਵੱਖ ਵੱਖ ਕਿੱਤਿਆਂ, ਰੋਜ਼ਗਾਰ ਦੇ ਮੌਕਿਆਂ ਸਬੰਧੀ ਆਨਲਾਈਨ ਵਿਅਕਤੀਗਤ ਅਗਵਾਈ ਦਿੱਤੀ ਗਈ। ਬਿਊਰੋ ਵੱਲੋਂ 55 ਆਨਲਾਈਨ ਵੈਬੀਨਾਰ ਲਗਵਾਏ ਗਏ ਜਿਸ ਵਿਚ ਉਘੇ ਕਿੱਤਾ ਮਾਹਰ ਬੁਲਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਵਾਈ ਗਈ ਜਿਵੇਂ ਇੰਟਰਵਿਊ ਸਕਿਲ, ਰਿਜ਼ਿਊਮ ਮੇਕਿੰਗ, ਕਮਿਊਨੀਕੇਸ਼ਨ ਸਕਿਲ, ਪੋਸਟ ਕੋਵਿਡ-19 ਅਤੇ ਨੌਕਰੀਆਂ ਦੀ ਸਥਿਤੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਲੜੀ ਵਿਚ ਪੰਜਾਬ ਸਰਕਾਰ ਵੱਲੋਂ 24 ਜੁਲਾਈ 2020 ਨੂੰ ਰਾਜਪੱਧਰੀ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਨਾਮੀ ਕੰਪਨੀਆਂ ਜਿਵੇਂ ਮਾਈਕਰੋਸਾਫ਼ਟ, ਵਾਲਮਾਰਟ, ਪੈਪਸੀਕੋ ਅਤੇ ਡੈਲ ਦੇ ਨੁਮਾਇੰਦੇ ਕੋਵਿਡ-19 ਦੌਰਾਨ ਅਤੇ ਇਸ ਤੋਂ ਬਾਅਦ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣਗੇ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦੇ ਸੀ.ਈ.ਉ. ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਵੈਬੀਨਾਰ ਲਈ www.pgrkam.com ਤੇ ਰਜਿਸਟਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਈ-ਲਾਈਬ੍ਰੇਰੀ ਸ਼ੁਰੂ ਕੀਤੀ ਗਈ ਹੈ। ਜਿਸ ਤੇ ਰੋਜ਼ਾਨਾ ਅਖਬਾਰ ਅਤੇ ਮੁਕਾਬਲੇ ਦੀ ਤਿਆਰੀ ਲਈ ਜ਼ਰੂਰੀ ਮੈਗਜ਼ੀਨ ਉਪਲਬਧ ਕਰਵਾਉਣ ਲਈ ਵਿਦਿਆਰਥੀਆਂ ਨੂੰ ਲਾਈਬ੍ਰੇਰੀ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਅਤੇ ਯੂ ਟਿਊੁਬ ਚੈਨਲ ਰਾਹੀਂ ਰਜਿਸਟਰਡ ਪ੍ਰਾਰਥੀਆਂ ਨਾਲ ਲਾਈਵ ਕਾਊਂਸਲਿੰਗ ਸੈਸ਼ਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਪਲੇਸਮੈਂਟ ਕੈਂਪ ਅਤੇ ਰੋਜ਼ਗਾਰ ਤੇ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਸੀ.ਈ.ਉ. ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਬੇਰੋਜ਼ਗਾਰ ਦੀ ਚਿੰਤਾ ਪ੍ਰਤੀ ਸੰਵੇਦਨਸ਼ੀਲ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਰੋਜ਼ਗਾਰ ਦੀ ਸਮੱਸਿਆ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰ: 9877610877 ਅਤੇ ਈਮੇਲ ਆਈ.ਡੀ.dbeepathelp@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਟਿਆਲਾ, 22 ਜੁਲਾਈ: ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ’ਘਰ ਘਰ ਰੋਜ਼ਗਾਰ’ ਤਹਿਤ ਸਥਾਪਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ, ਸਵੈ ਰੋਜ਼ਗਾਰ, ਹੁਨਰ ਸਿਖਲਾਈ ਅਤੇ ਕਿੱਤਾ ਅਗਵਾਈ ਦੇਣ ਲਈ ਅਣਥੱਕ ਉਪਰਾਲੇ ਕਰ ਰਿਹਾ ਹੈ। ਬਿਊਰੋ ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਕੀਤੇ ਕੰਮ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਆਨਲਾਈਨ ਕਾਊਂਸਲਿੰਗ ਅਤੇ ਵਰਚੂਅਲ ਪਲੇਸਮੈਂਟ ਕੈਂਪ ਲਗਾ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ ਕੁੱਲ 9521 ਨੌਜਵਾਨਾਂ ਦੀwww.pgrkam.comਪੋਰਟਲ ‘ਤੇ ਰਜਿਸਟਰੇਸ਼ਨ ਕੀਤੀ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਦੇਣ ਵਾਲਿਆਂ ਨਾਲ ਸੰਪਰਕ ਸਥਾਪਿਤ ਕਰਕੇ10827ਅਸਾਮੀਆਂ ਸੂਬੇ ਦੇ ਪੜ੍ਹੇ ਲਿਖੇ ਅਤੇ ਅਨਪੜ੍ਹ ਬੇਰੋਜ਼ਗਾਰਾਂ ਲਈ ਇਕੱਤਰ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ ਮਹਾਂਮਾਰੀ ਦੌਰਾਨ ਹਰ ਬੇਰੁਜ਼ਗਾਰ ਦੀ ਚਿੰਤਾ ਨੂੰ ਦੂਰ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰਜਿਸਟਰਡ ਪ੍ਰਾਰਥੀਆਂ ਨੂੰ ਇਕੱਤਰ ਕੀਤੀਆਂ ਗਈਆਂ ਅਸਾਮੀਆਂ ‘ਤੇ ਪਲੇਸਮੈਂਟ ਕਰਵਾਉਣ ਲਈ ਪੁਰ ਜ਼ੋਰ ਉਪਰਾਲੇ ਕੀਤੇ ਗਏ। ਜਿਸ ਦੇ ਨਤੀਜੇ ਵਜੋਂ 6588 ਲੇਬਰ ਅਤੇ 1341 ਸਕਿੱਲਡ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਲਗਭਗ 2000 ਸਵੈ ਰੋਜ਼ਗਾਰ ਦੇ ਇੱਛੁਕ ਪ੍ਰਾਰਥੀਆਂ ਦੀਆਂ ਰਿਣ ਅਰਜ਼ੀਆਂ ਬੈਂਕਾਂ ਨੂੰ ਭੇਜੀਆਂ ਗਈਆਂ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 527 ਰਜਿਸਟਰਡ ਪ੍ਰਾਰਥੀਆਂ ਨੂੰ ਵੱਖ ਵੱਖ ਕਿੱਤਿਆਂ, ਰੋਜ਼ਗਾਰ ਦੇ ਮੌਕਿਆਂ ਸਬੰਧੀ ਆਨਲਾਈਨ ਵਿਅਕਤੀਗਤ ਅਗਵਾਈ ਦਿੱਤੀ ਗਈ। ਬਿਊਰੋ ਵੱਲੋਂ 55 ਆਨਲਾਈਨ ਵੈਬੀਨਾਰ ਲਗਵਾਏ ਗਏ ਜਿਸ ਵਿਚ ਉਘੇ ਕਿੱਤਾ ਮਾਹਰ ਬੁਲਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਵਾਈ ਗਈ ਜਿਵੇਂ ਇੰਟਰਵਿਊ ਸਕਿਲ, ਰਿਜ਼ਿਊਮ ਮੇਕਿੰਗ, ਕਮਿਊਨੀਕੇਸ਼ਨ ਸਕਿਲ, ਪੋਸਟ ਕੋਵਿਡ-19 ਅਤੇ ਨੌਕਰੀਆਂ ਦੀ ਸਥਿਤੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਲੜੀ ਵਿਚ ਪੰਜਾਬ ਸਰਕਾਰ ਵੱਲੋਂ 24 ਜੁਲਾਈ 2020 ਨੂੰ ਰਾਜਪੱਧਰੀ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਨਾਮੀ ਕੰਪਨੀਆਂ ਜਿਵੇਂ ਮਾਈਕਰੋਸਾਫ਼ਟ, ਵਾਲਮਾਰਟ, ਪੈਪਸੀਕੋ ਅਤੇ ਡੈਲ ਦੇ ਨੁਮਾਇੰਦੇ ਕੋਵਿਡ-19 ਦੌਰਾਨ ਅਤੇ ਇਸ ਤੋਂ ਬਾਅਦ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣਗੇ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਦੇ ਸੀ.ਈ.ਉ. ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਵੈਬੀਨਾਰ ਲਈ www.pgrkam.com ਤੇ ਰਜਿਸਟਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਈ-ਲਾਈਬ੍ਰੇਰੀ ਸ਼ੁਰੂ ਕੀਤੀ ਗਈ ਹੈ। ਜਿਸ ਤੇ ਰੋਜ਼ਾਨਾ ਅਖਬਾਰ ਅਤੇ ਮੁਕਾਬਲੇ ਦੀ ਤਿਆਰੀ ਲਈ ਜ਼ਰੂਰੀ ਮੈਗਜ਼ੀਨ ਉਪਲਬਧ ਕਰਵਾਉਣ ਲਈ ਵਿਦਿਆਰਥੀਆਂ ਨੂੰ ਲਾਈਬ੍ਰੇਰੀ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਅਤੇ ਯੂ ਟਿਊੁਬ ਚੈਨਲ ਰਾਹੀਂ ਰਜਿਸਟਰਡ ਪ੍ਰਾਰਥੀਆਂ ਨਾਲ ਲਾਈਵ ਕਾਊਂਸਲਿੰਗ ਸੈਸ਼ਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਪਲੇਸਮੈਂਟ ਕੈਂਪ ਅਤੇ ਰੋਜ਼ਗਾਰ ਤੇ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਸੀ.ਈ.ਉ. ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਬੇਰੋਜ਼ਗਾਰ ਦੀ ਚਿੰਤਾ ਪ੍ਰਤੀ ਸੰਵੇਦਨਸ਼ੀਲ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਰੋਜ਼ਗਾਰ ਦੀ ਸਮੱਸਿਆ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰ: 9877610877 ਅਤੇ ਈਮੇਲ ਆਈ.ਡੀ.dbeepathelp@gmail.com
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਜੁਲਾਈ ਨੂੰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਕੋਵਿਡ-19 ਦੀ ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਮੰਗ ‘ਤੇ ਮੈਡੀਕਲ ਸਟਾਫ਼ ਰੱਖਿਆ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਐਨਸਥੀਸੀਆ, ਮੈਡੀਕਲ ਮਾਹਰ, ਈ.ਐਨ.ਟੀ. ਡਾਕਟਰ, ਛਾਤੀ ਤੇ ਟੀ.ਬੀ. ਦੇ ਡਾਕਟਰ, ਡਾਕਟਰ (ਨਾਨ ਸਪੈਸ਼ਲਿਸਟ), ਸਟਾਫ਼ ਨਰਸਾਂ, ਐਮ.ਜੀ.ਪੀ.ਐਸ. ਟੈਕਨੀਸ਼ੀਅਨ, ਸੀ.ਐਸ.ਐਸ.ਡੀ. ਟੈਕਨੀਸ਼ੀਅਨ ਅਤੇ ਲੈਬ ਅਟੈਂਡੈਂਟ ਆਪਣਾ ਸਵੈ ਵੇਰਵਾ ਜਮਾਂ ਕਰਵਾ ਸਕਦੇ ਹਨ।
ਸਿੰਪੀ ਸਿੰਗਲਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ‘ਚ ਭਾਗ ਲੈਣ ਵਾਸਤੇ ਆਪਣੇ ਸਵੈ ਵੇਰਵੇ ਤੇ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲੈਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਬਲਾਕ-ਡੀ, ਵਿਖੇ ਸਥਾਪਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਮਿਤੀ 23 ਜੁਲਾਈ ਨੂੰ ਪਹੁੰਚਣ।