ਕਸ਼ਮੀਰ ਚ 6 ਦਿਨ ਲਈ ਦੁਬਾਰਾ ਲਾਕ ਡਾਉਨ

ਸ੍ਰੀਨਗਰ, 22 ਜੁਲਾਈ ( ਨਿਊਜ਼ ਪੰਜਾਬ )

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ-19 ਫੈਲਣ ਤੋਂ ਰੋਕਣ ਲਈ ਬਾਂਦੀਪੋਰਾ ਜ਼ਿਲ੍ਹੇ ਨੂੰ ਛੱਡ ਕੇ ਪੂਰੀ ਕਸ਼ਮੀਰ ਘਾਟੀ ਵਿੱਚ ਛੇ ਦਿਨਾਂ ਦਾ ਲੌਕਡਾਊਨ ਲਾਗੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੌਕਡਾਊਨ ਬੁੱਧਵਾਰ ਸ਼ਾਮ ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਛੇ ਦਿਨਾਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।

ਘਾਟੀ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 502 ਨਵੇਂ ਕੇਸ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕਜੰਮੂਕਸ਼ਮੀਰ ਵਿੱਚ ਕੋਵਿਡ-19 ਦੇ ਕੁੱਲ 15,258 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 263 ਲੋਕਾਂ ਦੀ ਮੌਤ ਹੋ ਗਈਜਦਕਿ 8455 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 6540 ਮਰੀਜ਼ ਠੀਕ ਹੋ ਗਏ ਹਨ।