ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਮੰਗ – ਡਾਕਟਰ, ਨਰਸਾਂ, ਟੈਕਨੀਸ਼ਨਾਂ ਤੇ ਲੈਬ ਅਟੈਂਡੈਂਟ ਆਪਣਾ ਸਵੈ ਵੇਰਵਾ ਬਿਊਰੋ ਵਿਖੇ ਜਮਾਂ ਕਰਵਾਉਣ : ਸਿੰਪੀ ਸਿੰਗਲਾ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ
ਨਿਊਜ਼ ਪੰਜਾਬ
ਪਟਿਆਲਾ, 22 ਜੁਲਾਈ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਜੁਲਾਈ ਨੂੰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਕੋਵਿਡ-19 ਦੀ ਐਮਰਜੈਂਸੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਮੰਗ ‘ਤੇ ਮੈਡੀਕਲ ਸਟਾਫ਼ ਰੱਖਿਆ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਐਨਸਥੀਸੀਆ, ਮੈਡੀਕਲ ਮਾਹਰ, ਈ.ਐਨ.ਟੀ. ਡਾਕਟਰ, ਛਾਤੀ ਤੇ ਟੀ.ਬੀ. ਦੇ ਡਾਕਟਰ, ਡਾਕਟਰ (ਨਾਨ ਸਪੈਸ਼ਲਿਸਟ), ਸਟਾਫ਼ ਨਰਸਾਂ, ਐਮ.ਜੀ.ਪੀ.ਐਸ. ਟੈਕਨੀਸ਼ੀਅਨ, ਸੀ.ਐਸ.ਐਸ.ਡੀ. ਟੈਕਨੀਸ਼ੀਅਨ ਅਤੇ ਲੈਬ ਅਟੈਂਡੈਂਟ ਆਪਣਾ ਸਵੈ ਵੇਰਵਾ ਜਮਾਂ ਕਰਵਾ ਸਕਦੇ ਹਨ।
ਸਿੰਪੀ ਸਿੰਗਲਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ‘ਚ ਭਾਗ ਲੈਣ ਵਾਸਤੇ ਆਪਣੇ ਸਵੈ ਵੇਰਵੇ ਤੇ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲੈਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਬਲਾਕ-ਡੀ, ਵਿਖੇ ਸਥਾਪਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਮਿਤੀ 23 ਜੁਲਾਈ ਨੂੰ ਪਹੁੰਚਣ।