ਪਟਿਆਲਾ ਦੀ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਨੇ ਯੌਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪਰਡਕਸ਼ਨ ਐਂਡ ਐਂਬਰਾਇਲੋਜੀ ਦੀ ਸਾਲਾਨਾ ਕਾਨਫਰੰਸ ‘ਚ ਪੇਸ਼ ਕੀਤਾ ਖੋਜ਼ ਕਾਰਜ
ਡਾ. ਮੋਨਿਕਾ ਵਰਮਾ ਨੇ ‘ਦਾਨੀ ਤੋਂ ਲੈਕੇ ਪਹਿਲਾਂ ਰੱਖੇ ਹੋਏ ਭਰੂਣ ਤੋਂ ਪੈਦਾ ਹੋਏ ਬੱਚਿਆਂ ਦਾ ਬਾਕੀ ਬੱਚਿਆਂ ਦੇ ਮੁਕਾਬਲੇ ਵਿਕਾਸ’ ਵਿਸ਼ੇ ‘ਤੇ ਖੋਜ਼ ਕਾਰਜ ਪੇਸ਼ ਕੀਤਾ
ਨਿਊਜ਼ ਪੰਜਾਬ
ਪਟਿਆਲਾ, 22 ਜੁਲਾਈ: ਪਟਿਆਲਾ ਦੇ ਗਾਇਨਾਕੋਲਜਿਸਟ ਤੇ ਇਨਫ਼ਰਟਿਲਟੀ ਦੇ ਉੱਘੇ ਮਾਹਰ ਅਤੇ ਸਦਭਾਵਨਾ ਆਈ.ਵੀ.ਐਫ. ਸੈਂਟਰ ਦੇ ਡਾ. ਮੋਨਿਕਾ ਵਰਮਾ ਨੇ ਉੱਘੀ ਸੰਸਥਾ ਯੌਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪਰਡਕਸ਼ਨ ਐਂਡ ਐਂਬਰਾਇਲੋਜੀ (ਈ.ਐਸ.ਐਚ.ਆਰ.ਈ.) ਦੀ 5 ਤੋਂ 8 ਜੁਲਾਈ ਦੌਰਾਨ ਮੁਕੰਮਲ ਹੋਈ ਆਨਲਾਈਨ 36ਵੀਂ ਸਾਲਾਨਾ ਕਾਨਫਰੰਸ ‘ਚ ਆਪਣੇ ਖੋਜ਼ ਕਾਰਜ ਪੇਸ਼ ਕੀਤਾ ਹੈ।
ਇਸ ਵਿੱਚ ਡਾ. ਮੋਨਿਕਾ ਵਰਮਾ ਨੇ ਇੱਕ ਤੁਲਨਾਤਮਕ ਅਧਿਐਨ ਪੇਸ਼ ਕਰਦਿਆਂ ਸਿੱਟਾ ਕੱਢਿਆ ਹੈ ਕਿ ਪਹਿਲਾਂ ਰੱਖੇ ਹੋਏ ਭਰੂਣ ਤੋਂ ਪੈਦਾ ਹੋਏ ਬੱਚਿਆਂ ਦਾ ਵਿਕਾਸ ਤਾਜਾ ਭਰੂਣ ਤਬਾਦਲਾ ਵਿਧੀ ਨਾਲ ਪੈਦਾ ਹੋਏ ਬਾਲਾਂ ਦਾ ਵਿਕਾਸ ਵੀ ਬਰਾਬਰ ਹੀ ਹੁੰਦਾ ਹੈ। ਡਾ. ਵਰਮਾ ਨੇ ਇਹ ਖੋਜ਼ ਇਸ ਸਬੰਧੀਂ ਪਿਛਲੇ ਪੰਜ ਸਾਲਾਂ ਦੌਰਾਨ ਇਨ੍ਹਾਂ ਦੋਵਾਂ ਤਰ੍ਹਾਂ ਦੇ ਬੱਚਿਆਂ ਦੇ ਵਿਕਾਸ ਮਾਪਦੰਡਾਂ ਦਰਮਿਆਨ ਕੀਤੀ ਤੁਲਨਾ ਤੋਂ ਕੀਤੀ ਹੈ।
ਡਾ. ਮੋਨਿਕਾ ਵਰਮਾ ਨੇ ‘ਦਾਨੀ ਊਸਾਈਟ (ਅੰਡੇ) ਰਾਹੀਂ ਪਹਿਲਾਂ ਲੈ ਕੇ ਰੱਖੇ ਹੋਏ ਭਰੂਣ ਵਿਧੀ ਨਾਲ ਪੈਦਾ ਹੋਏ ਬੱਚਿਆਂ ਅਤੇ ਤਾਜਾ ਭਰੂਣ ਤਬਾਦਲਾ ਵਿਧੀ ਨਾਲ ਪੈਦਾ ਹੋਏ ਬੱਚਿਆਂ ਦੇ 5 ਸਾਲਾਂ ਦੇ ਸਰੀਰਕ ਵਿਕਾਸ ਮਾਪਦੰਡਾਂ ‘ਚ ਤੁਲਨਾ :-ਇੱਕ ਸੰਭਾਵੀ ਖੋਜ’ ਵਿਸ਼ੇ ‘ਤੇ ਆਪਣਾ ਖੋਜ਼ ਕਾਰਜ ਪੇਸ਼ ਕੀਤਾ।
ਡਾ. ਮੋਨਿਕਾ ਵਰਮਾ ਨੇ ਸੁਝਾਇਆ ਕਿ ਦਾਨੀ ਤੋਂ ਲੈਕੇ ਪਹਿਲਾਂ ਰੱਖੇ ਹੋਏ ਭਰੂਣ ਅਤੇ ਤਾਜਾ ਭਰੂਣ ਤਬਾਦਲਾ ਵਿਧੀ ਨਾਲ ਪੈਦਾ ਹੋਏ ਬਾਲਾਂ ਦੇ ਬਚਪਨ ਦੇ ਵਿਕਾਸ ਦਾ ਮਾਪਦੰਡ ਇਕੋ ਜਿਹਾ ਰਹਿੰਦਾ ਹੈ ਅਤੇ ਇਨ੍ਹਾਂ ਦਾ ਗਰਭ ‘ਚ ਵਿਕਾਸ ਅਤੇ ਸੁਰੱਖਿਆ ਵੀ ਇੱਕੋ ਜਿੰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਟਰੀਫਿਕੇਸ਼ਨ ਤਕਨੀਕ, ਬੱਚੇ ਪੈਦਾ ਨਾ ਕਰ ਸਕਣ ਵਾਲੇ ਮਰੀਜਾਂ ‘ਚ ਆਈ.ਵੀ.ਐਫ. ਪ੍ਰਕ੍ਰਿਆ ਨੂੰ ਹੋਰ ਵੀ ਸਫ਼ਲ ਅਤੇ ਸੁਰੱਖਿਅਤ ਬਣਾਉਂਦੀ ਹੈ।
ਜਿਕਰਯੋਗ ਹੈ ਕਿ ਡਾ. ਮੋਨਿਕਾ ਵਰਮਾ ਨੇ ਲਗਾਤਾਰ ਦੂਜੀ ਵਾਰ ਕਿਸੇ ਕੌਮਾਂਤਰੀ ਸੰਸਥਾ ‘ਚ ਆਈਵੀਐਫ ‘ਤੇ ਆਪਣਾ ਖੋਜ਼ ਕਾਰਜ ਪੇਸ਼ ਕੀਤਾ ਹੈ। ਡਾ. ਵਰਮਾ ਨੇ ਆਈ.ਵੀ.ਐਫ. ਦੇ ਉੱਘੇ ਮਾਹਰ ਅਤੇ ਖੋਜ਼ੀ ਹਨ, ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਮਿਲੀ ਹੈ।
ਫੋਟੋ ਡਾ. ਮੋਨਿਕਾ ਵਰਮਾ ਦੀ ਫਾਇਲ ਤਸਵੀਰ।