ਭਾਰਤ – ਚੀਨ ਤਲਖ਼ੀ – – ਰੱਖਿਆ ਮੰਤਰੀ ਨੇ ਕੀਤੀ ਮੀਟਿੰਗ – ਕਿਹਾ ਹਵਾਈ ਸੈਨਾ ਤਿਆਰ ਰਹੇ – ਸਰਹਦੀ ਪਿੰਡ ਖ਼ਾਲੀ ਹੋਏ
ਨਿਊਜ਼ ਪੰਜਾਬ
ਨਵੀ ਦਿੱਲੀ , 22 ਜੁਲਾਈ – ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਵਿਚਕਾਰ ਹਵਾਈ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਏ ਹਨ । ਰੱਖਿਆ ਮੰਤਰੀ ਨੇ ਲੱਦਾਖ ਵਿਚ ਹਵਾਈ ਫ਼ੌਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਚੌਕਸ ਰਹਿਣ ਦੀ ਲੋੜ ਹੈ।
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਅਤੇ ਚੀਨ ਵਿਚਾਲੇ ਜੰਗ ਵਰਗੀ ਸਥਿਤੀ ਬਣਦੀ ਹੈ ਤਾਂ ਹਵਾਈ ਫ਼ੌਜ ਨੂੰ ਆਪਣੇ ਹਥਿਆਰਾਂਬੰਦ ਫੋਰਸਾਂ ਨੂੰ ਥੋੜੇ ਸਮੇਂ ਵਿੱਚ ਹੀ ਤਾਇਨਾਤ ਕਰਨਾ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਾਰੇ ਸੱਤ ਕਮਾਂਡਰ-ਇਨ-ਚੀਫ਼ ਵੀ ਇਸ ਮੀਟਿੰਗ ਵਿਚ ਸ਼ਾਮਲ ਸਨ ।
ਉਤਰਾਖੰਡ ਦੀ ਚੀਨ ਨਾਲ ਲੱਗਦੀ ਲਗਭਗ 350 ਕਿਲੋਮੀਟਰ ਲੰਬੀ ਸਰਹੱਦ ਤੇ ਰਹਿੰਦੇ ਭਾਰਤੀ ਲੋਕ ਜੰਗ ਦੇ ਡਰ ਕਾਰਨ ਆਪਣੇ ਘਰ – ਬਾਹਰ ਛੱਡ ਕੇ ਉਥੋਂ ਚਲੇ ਗਏ
ਦੇਹਰਾਦੂਨ – ਉਤਰਾਖੰਡ ਦੀ ਚੀਨ ਨਾਲ ਲੱਗਦੀ ਲਗਭਗ 350 ਕਿਲੋਮੀਟਰ ਲੰਬੀ ਸਰਹੱਦ ਤੇ ਰਹਿੰਦੀ ਪੇਂਡੂ ਅਬਾਦੀ ਚੀਨ ਨਾਲ ਸਬੰਧ ਵਿਗੜਦਿਆਂ ਨਾਲ ਹੀ ਜੰਗ ਦੇ ਡਰ ਕਾਰਨ ਆਪਣੇ ਘਰ – ਬਾਹਰ ਛੱਡ ਕੇ ਉਥੋਂ ਚਲੇ ਗਏ ਹਨ I ਅਜਿਹੇ ਪਿੰਡ ਦੀ ਗਿਣਤੀ 16 ਹੈ I
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਰਾਜ ਸਰਕਾਰ ਦੀ ਮਾਈਗ੍ਰੇਸ਼ਨ ਕਮੇਟੀ ਨੇ ਇਕ ਰਿਪੋਰਟ ਰੱਖੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਰਹੱਦ ਤੋਂ 5 ਕਿਲੋਮੀਟਰ ਦੇ ਘੇਰੇ ਵਿਚ 16 ਪਿੰਡ ਹਨ, ਜਿਨ੍ਹਾਂ ਵਿਚ ਕੋਈ ਵੀ ਪਰਿਵਾਰ ਇਸ ਸਮੇ ਉਥੇ ਨਹੀਂ ਰਹਿ ਰਿਹਾ । ਉਤਰਾਖੰਡ ਸਰਕਾਰ ਨੇ ਦੇਹਰਾਦੂਨ ਚੀਨ ਦੇ ਨਾਲ ਲੱਗਦੀ ਭਾਰਤੀ ਸਰਹੱਦ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਘੱਟ ਰਹੀ ਆਬਾਦੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪਿਛਲੇ ਹਫ਼ਤੇ ਇੰਡੋ ਤਿੱਬਤੀ ਬਾਰਡਰ ਪੁਲਿਸ ਦੇ ਅਧਿਕਾਰੀਆਂ ਦੁਆਰਾ ਉਤਰਾਖੰਡ ਸਰਕਾਰ ਦੇ ਸਾਹਮਣੇ ਉਕਤ ਰਿਪੋਰਟਾਂ ਰੱਖੀਆਂ ਸਨ I ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਆਈਟੀਬੀਪੀ ਵੱਲੋਂ ਸੀਮਾਂਤ ਇਲਾਕਿਆਂ ਤੋਂ ਉਲਟਾ ਪਰਵਾਸ, ਸੜਕ ਅਤੇ ਮੋਬਾਈਲ ਸੰਪਰਕ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਦਾ ਜ਼ਿਕਰ ਕਰਨ ਉਪਰੰਤਮੁੱਖ ਮੰਤਰੀ ਤ੍ਰਵੇਂਦਰ ਸਿੰਘ ਰਾਵਤ ਨੇ ਪਰਵਾਸ, ਸੜਕ ਅਤੇ ਮੋਬਾਈਲ ਸੰਪਰਕ ਅਤੇ ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ , ਤਾ ਜੋ ਉਥੋਂ ਦੇ ਵਸਨੀਕ ਸਹੂਲਤਾਂ ਦੀ ਘਾਟ ਕਾਰਨ ਉਥੋਂ ਜਾਣ ਨਾ । ਤਿੱਬਤ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚੋਂ ਗਏ ਲੋਕਾਂ ਨਾਲ ਪ੍ਰਸ਼ਾਸਨ ਨੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਉਂਕਿ ਸਰਹੱਦ ਦੇ ਕਈ ਹਿੱਸੇ ਅਜੀਬ ਭੂਗੋਲਿਕ ਸਥਿਤੀ ਵਿੱਚ ਹਨ, ਇੱਥੇ ਸਹੂਲਤਾਂ ਦੀ ਘਾਟ ਹੈ। ਉਚਾਈ ਵਾਲੇ ਹਿੱਸੇ ਅਤੇ ਭੂਗੋਲਿਕ ਸਮੱਸਿਆ ਕਾਰਨ ਬੱਸਾਂ ਇਨ੍ਹਾਂ ਖੇਤਰਾਂ ਵਿੱਚ ਨਹੀਂ ਚੱਲ ਸਕਦੀਆਂ। ਹਾਲਾਂਕਿ, ਅਸੀਂ ਪਿੰਡ ਵਾਸੀਆਂ ਦੀ ਆਵਾਜਾਈ ਲਈ ਛੋਟੇ ਵਾਹਨਾਂ ਦੇ ਪ੍ਰਬੰਧ ‘ਤੇ ਵਿਚਾਰ ਕਰ ਰਹੇ ਹਾਂ I