ਨਿਊਜ਼ ਪੰਜਾਬ
23 ਨਵੰਬਰ,2026
ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਕਾਰ ਵਿੱਚੋਂ 3.83 ਕਰੋੜ ਰੁਪਏ ਦੀ ਕੀਮਤ ਦੇ 25 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਤਸਕਰਾਂ ਨੇ ਕਰੀਬ 2.98 ਕਿਲੋਗ੍ਰਾਮ ਸੋਨਾ ਕਾਰ ਦੀ ਹੈੱਡਲਾਈਟ ਦੇ ਪਿੱਛੇ ਬਣਾਈ ਗਈ ਗੁਪਤ ਜਗ੍ਹਾ ਵਿੱਚ ਬੇਹੱਦ ਚਲਾਕੀ ਨਾਲ ਲੁਕਾਇਆ ਹੋਇਆ ਸੀ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਹੈਦਰਾਬਾਦ ਵਿੱਚ ਸ਼ੱਕੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਅਤੇ ਸੋਨਾ ਬਰਾਮਦ ਕਰ ਲਿਆ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਤਸਕਰੀ ਲਈ ਵਰਤੀ ਗਈ ਕਾਰ ਵੀ ਜ਼ਬਤ ਕਰ ਲਈ ਗਈ ਹੈ। ਫਿਲਹਾਲ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਸ ਤਸਕਰੀ ਪਿੱਛੇ ਕਿਸੇ ਕੌਮਾਂਤਰੀ ਗਿਰੋਹ ਦਾ ਹੱਥ ਤਾਂ ਨਹੀਂ ਹੈ।
