ਨਿਊਜ਼ ਪੰਜਾਬ
16 ਨਵੰਬਰ,2026
ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਵਿਭਾਗ ਦੇ 26 ਅਧਿਕਾਰੀਆਂ ਦੀਆਂ ਬਦਲੀਆਂ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਤਬਾਦਲਾ ਸੂਚੀ ਵਿੱਚ ਡਿਪਟੀ ਡਾਇਰੈਕਟਰਾਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ (DDPO) ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ (BDPO) ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਜਾਰੀ ਸੂਚੀ ਅਨੁਸਾਰ ਮੋਹਿੰਦਰ ਸਿੰਘ ਨੂੰ ਡੀਡੀਪੀਓ ਮਲੇਰਕੋਟਲਾ, ਧਾਰਾ ਕੱਕੜ ਨੂੰ ਸੀਈਓ ਮਲੇਰਕੋਟਲਾ, ਅਭਿਨਵ ਗੋਇਲ ਨੂੰ ਡੀਡੀਪੀਓ ਸ੍ਰੀ ਮੁਕਤਸਰ ਸਾਹਿਬ, ਕਿਰਨਦੀਪ ਕੌਰ ਨੂੰ ਡੀਡੀਪੀਓ ਫਰੀਦਕੋਟ, ਜਸਪ੍ਰੀਤ ਕੌਰ ਨੂੰ ਡੀਡੀਪੀਓ ਰੋਪੜ ਅਤੇ ਅਮਨਦੀਪ ਕੌਰ ਨੂੰ ਡਿਪਟੀ ਸੀਈਓ ਬਠਿੰਡਾ ਸਮੇਤ ਵਾਧੂ ਚਾਰਜ ਡੀਡੀਪੀਓ ਬਠਿੰਡਾ ਲਾਇਆ ਗਿਆ ਹੈ।
ਜਸਵਿੰਦਰ ਸਿੰਘ ਨੂੰ ਡੀਡੀਪੀਓ ਐੱਸਬੀਐੱਸ. ਨਗਰ, ਨਿਧੀ ਸਿਨ੍ਹਾ ਨੂੰ ਡਿਪਟੀ ਸੀਈਓ ਐੱਸਏਐੱਸ ਨਗਰ, ਸੁਰਿੰਦਰ ਸਿੰਘ ਢਿੱਲੋਂ ਨੂੰ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਸਮੇਤ ਵਾਧੂ ਚਾਰਜ ਏਡੀਸੀ (ਡੀ) ਫਰੀਦਕੋਟ ਅਤੇ ਨਰਿੰਦਰ ਸਿੰਘ ਨੂੰ ਏਡੀਸੀ (ਡੀ) ਸੰਗਰੂਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਰਮਜੀਤ ਕੌਰ, ਸੰਦੀਪ ਸਿੰਘ ਤੇ ਹਿਤੇਨ ਕਪਿਲਾ ਨੂੰ ਮੁੱਖ ਦਫਤਰ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਦਵਿੰਦਰ ਸਿੰਘ ਨੂੰ ਡੀਡੀਪੀਓ ਹੁਸ਼ਿਆਰਪੁਰ, ਕੁਸੁਮ ਅਗਰਵਾਲ ਨੂੰ ਡਿਪਟੀ ਸੀਈਓ ਤਰਨਤਾਰਨ, ਜਸਵਿੰਦਰ ਸਿੰਘ ਬੱਗਾ ਨੂੰ ਡੀਡੀਪੀਓ ਬਰਨਾਲਾ, ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀਈਓ ਬਰਨਾਲਾ, ਹਰਪ੍ਰੀਤ ਸਿੰਘ ਨੂੰ ਡੀਡੀਪੀਓ ਪਠਾਨਕੋਟ ਅਤੇ ਜਸਵੰਤ ਸਿੰਘ ਵੜੈਚ ਨੂੰ ਡੀਡੀਪੀਓ ਗੁਰਦਾਸਪੁਰ ਸਮੇਤ ਡਿਪਟੀ ਸੀਈਓ ਪਠਾਨਕੋਟ ਦਾ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਬੀਡੀਪੀਓ. ਸੰਗਰੂਰ (ਵਾਧੂ ਚਾਰਜ ਡੀਡੀਪੀਓ ਸੰਗਰੂਰ), ਜਤਿੰਦਰ ਸਿੰਘ ਗਿੱਲ ਨੂੰ ਡਿਪਟੀ ਸੀਈਓ ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਬੀਡੀਪੀਓ ਅਮਲੋਹ, ਦਿਲਾਬਰ ਕੌਰ ਨੂੰ ਡੀਡੀਪੀਓ ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਸੀਈਓ ਪਟਿਆਲਾ), ਨਵਦੀਪ ਕੌਰ ਨੂੰ ਡਿਪਟੀ ਸੀਈਓ ਜਲੰਧਰ, ਸਤੀਸ਼ ਕੁਮਾਰ ਨੂੰ ਡੀਡੀਪੀਓ ਲੁਧਿਆਣਾ ਅਤੇ ਧੰਨਵੰਤ ਸਿੰਘ ਰੰਧਾਵਾ ਨੂੰ ਡਿਪਟੀ ਸੀਈਓ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।
