” ਜ਼ਿੰਦਗੀ ਵਿੱਚ ਹੰਕਾਰ ਨਹੀਂ, ਸਵੈ-ਮਾਣ ਜ਼ਰੂਰੀ ਹੈ”

ਨਿਊਜ਼ ਪੰਜਾਬ

14 ਅਕਤੂਬਰ,2026

ਜ਼ਿੰਦਗੀ ਵਿੱਚ ਹੰਕਾਰ ਕਰਨ ਦੀ ਬਜਾਏ ਆਪਣੇ ਸਵੈ-ਮਾਣ ਨੂੰ ਮਹੱਤਵ ਦੇਣਾ ਚਾਹੀਦਾ ਹੈ। ਹੰਕਾਰ ਇਨਸਾਨ ਨੂੰ ਦੂਜਿਆਂ ਤੋਂ ਦੂਰ ਕਰਦਾ ਹੈ, ਜਦਕਿ ਸਵੈ-ਮਾਣ ਸਾਨੂੰ ਆਪਣੀ ਕਦਰ ਕਰਨੀ ਸਿਖਾਉਂਦਾ ਹੈ। ਸਾਨੂੰ ਹਰ ਕਿਸੇ ਨਾਲ ਨਿਮਰਤਾ ਅਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਪਰ ਆਪਣੀ ਇੱਜ਼ਤ ਨਾਲ ਕਦੇ ਸਮਝੌਤਾ ਨਹੀਂ ਕਰਨਾ ਚਾਹੀਦਾ। ਦੂਜਿਆਂ ਦੀ ਇੱਜ਼ਤ ਕਰਨਾ ਚੰਗੀ ਗੱਲ ਹੈ, ਪਰ ਆਪਣੀ ਇੱਜ਼ਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਹੰਕਾਰ ਇਨਸਾਨ ਨੂੰ ਉੱਚਾ ਦਿਖਾਉਂਦਾ ਹੈ, ਪਰ ਸਵੈ-ਮਾਣ ਉਸ ਨੂੰ ਅਸਲ ਵਿੱਚ ਮਜ਼ਬੂਤ ਬਣਾਉਂਦਾ ਹੈ।