ਭਾਰਤ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਤੀਜਾ ਵੱਡਾ ਝਟਕਾ, ਸੱਟ ਕਾਰਨ ਦਿੱਗਜ ਤੇਜ਼ ਗੇਂਦਬਾਜ਼ ਵਿਲੀਅਮ ਓ’ਰੂਰਕ ਬਾਹਰ

ਨਿਊਜ਼ ਪੰਜਾਬ

10 ਅਕਤੂਬਰ,2026

ਭਾਰਤ ਵਿਰੁੱਧ ਆਉਣ ਵਾਲੀ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ਟੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੀਵੀ ਟੀਮ ਦੇ ਤੇਜ਼ ਗੇਂਦਬਾਜ਼ ਵਿਲੀਅਮ ਓ’ਰੂਰਕ ਸੱਟ ਕਾਰਨ ਵਨਡੇ ਅਤੇ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਹੈਮਸਟ੍ਰਿੰਗ ਅਤੇ ਪਿੰਜਰੇ ਨਾਲ ਜੁੜੀਆਂ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ, ਜਿਸ ਕਾਰਨ ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਕ ਚੈਪਮੈਨ ਅਤੇ ਜੈਕ ਫਾਊਕਲੈਸ ਵੀ ਸੱਟਾਂ ਕਾਰਨ ਟੀ-20 ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ। ਨਿਊਜ਼ੀਲੈਂਡ ਦੇ ਮੁੱਖ ਕੋਚ ਰੌਬ ਵਾਲਟਰ ਮੁਤਾਬਕ, ਟੀਮ ਵਿਲੀਅਮ ਦੀ ਵਾਪਸੀ ਨੂੰ ਲੈ ਕੇ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਮੈਦਾਨ ‘ਤੇ ਵਾਪਸ ਲਿਆਂਦਾ ਜਾਵੇਗਾ। ਭਾਰਤੀ ਟੀਮ ਦਾ ਨਿਊਜ਼ੀਲੈਂਡ ਦੌਰਾ 22 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿਸ ਦੌਰਾਨ ਪੰਜ ਟੀ-20, ਪੰਜ ਵਨਡੇ ਅਤੇ ਦੋ ਟੈਸਟ ਮੈਚ ਖੇਡੇ ਜਾਣਗੇ। ਲਗਾਤਾਰ ਤਿੰਨ ਖਿਡਾਰੀਆਂ ਦੇ ਸੱਟ ਕਾਰਨ ਬਾਹਰ ਹੋਣ ਨਾਲ ਨਿਊਜ਼ੀਲੈਂਡ ਦੀ ਟੀਮ ਦੀਆਂ ਚੁਣੌਤੀਆਂ ਵਧ ਗਈਆ ਹਨ।