ਰਾਜਸਥਾਨ ਵਿੱਚ ਪੰਚਾਇਤ ਚੋਣਾਂ ਦਾ ਐਲਾਨ, ਚਾਰ ਪੜਾਵਾਂ ਵਿੱਚ ਪੈਣਗੀਆਂ ਵੋਟਾਂ

ਨਿਊਜ਼ ਪੰਜਾਬ

3 ਅਕਤੂਬਰ,2026

ਰਾਜਸਥਾਨ ਵਿੱਚ ਪੰਚਾਇਤ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਚੋਣ ਕਮਿਸ਼ਨਰ ਰਾਜੇਸ਼ਵਰ ਸਿੰਘ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ, ਰਾਜ ਵਿੱਚ ਪੰਚਾਇਤ ਚੋਣਾਂ ਚਾਰ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ। ਵੋਟਿੰਗ 23 ਅਤੇ 29 ਅਕਤੂਬਰ ਦੇ ਨਾਲ-ਨਾਲ 4 ਅਤੇ 14 ਨਵੰਬਰ ਨੂੰ ਹੋਵੇਗੀ।

ਸਾਰੇ ਪੜਾਵਾਂ ਵਿੱਚ ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ। ਨਾਮਜ਼ਦਗੀ ਪ੍ਰਕਿਰਿਆ 8 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਆਖਰੀ ਮਿਤੀ 13 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਚੋਣਾਂ ਵਿੱਚ 4 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣਾਂ ਦੇ ਐਲਾਨ ਨਾਲ ਹੀ ਰਾਜ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਰਾਜਸਥਾਨ ਵਿੱਚ ਪੰਚਾਇਤ ਚੋਣਾਂ ਦੌਰਾਨ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਦੀ ਵਿਵਸਥਾ ਹੈ, ਜਿਸ ਤਹਿਤ 14,403 ਗ੍ਰਾਮ ਪੰਚਾਇਤਾਂ ਵਿੱਚੋਂ 7,201 ਵਿੱਚ ਮਹਿਲਾ ਸਰਪੰਚ ਹੋਣਗੀਆਂ। ਚੋਣ ਪ੍ਰਕਿਰਿਆ 28 ਨਵੰਬਰ ਤੱਕ ਪੂਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ।