ਰਿਪੋਰਟ : ਗੁਰਨਾਮ ਕੌਰ
ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਅਤੇ ਕੀਰਤਨ ਦੀ ਲੜੀ ਤਹਿਤ ਅੱਜ ਦਾ ਪਾਠ ਅਮਨਦੀਪ ਕੌਰ ਭੈਣ ਜੀ ਦੇ ਘਰ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਨਾਲ ਕੀਤਾ ਗਿਆ।ਪਾਠ ਦੀ ਸਮਾਪਤੀ ਦੇ ਉਪਰੰਤ ਗੁਰਜੀਤ ਕੌਰ ਬਵੇਜਾ ਅਤੇ ਮਨਦੀਪ ਕੌਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਜਸਵਿੰਦਰ ਕੌਰ ਅਤੇ ਨਰਿੰਦਰ ਕੌਰ ਜੀ ਨੇ ਚੌਪਈ ਸਾਹਿਬ ਦਾ ਪਾਠ ਕੀਤਾ ਅਤੇ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦੇ ਪਾਠ ਦੀ ਸੇਵਾ ਚਰਨਦੀਪ ਕੌਰ ਅਤੇ ਰਾਣੀ ਕੰਡਾ ਜੀ ਨੇ ਨਿਭਾਈ। ਸਵੀਟੀ ਕਾਲੜਾ ਭੈਣ ਜੀ ਨੇ ਪਰਿਵਾਰ ਦੀ ਨੇਕ ਕਮਾਈ ਵਿੱਚ ਬਰਕਤਾਂ ਪਾਉਣ ਅਤੇ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ। ਪਰਿਵਾਰ ਨੇ ਚਾਹ ਅਤੇ ਸਨੈਕਸ ਨਾਲ ਸੰਗਤਾਂ ਦਾ ਸਵਾਗਤ ਕੀਤਾ। ਅਤੇ ਅਖੀਰ ਵਿੱਚ ਲੰਗਰ ਛਕਾਇਆ।
ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਨੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ। ਪਰਿਵਾਰ ਨੇ ਵੀ ਤਹਿ ਦਿਲੋਂ ਸੰਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਿਆ ਹੈ। ਬਿਨੁ ਭਾਗਾ ਸਤਿਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ।। ਸੋ ਸੰਗਤ ਹੀ ਮਹਾਨ ਹੈ।









