ਨਿਊਜ਼ ਪੰਜਾਬ
11 ਅਗਸਤ 2026
ਪੰਜਾਬ ਦੇ ਗੜ੍ਹਸ਼ੰਕਰ ਇਲਾਕੇ ਦੇ ਪਿੰਡ ਰੋੜਮਜਾਰਾ ਦੀ ਧੀ ਰਤਿੰਦਰ ਕੌਰ ਨੇ ਕੈਨੇਡੀਅਨ ਫੌਜ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। 29 ਸਾਲਾ ਰਤਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਰੋੜਮਜਾਰਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਬੀ.ਕਾਮ. ਕੀਤੀ। ਇਸ ਤੋਂ ਬਾਅਦ IELTS ਕਰਕੇ ਉਹ ਆਪਣੇ ਭਰਾ ਕੋਲ ਕੈਨੇਡਾ ਗਈ, ਜਿੱਥੇ ਉਸਨੇ ਫੌਜ ਵਿੱਚ ਭਰਤੀ ਹੋਣ ਲਈ ਸਖ਼ਤ ਟ੍ਰੇਨਿੰਗ ਹਾਸਲ ਕੀਤੀ। ਪਰਿਵਾਰ ਮੁਤਾਬਕ ਰਤਿੰਦਰ ਕੌਰ ਦੇ ਮਨ ਵਿੱਚ ਬਚਪਨ ਤੋਂ ਹੀ ਦੇਸ਼ ਸੇਵਾ ਦੀ ਭਾਵਨਾ ਸੀ ਅਤੇ ਕੈਨੇਡੀਅਨ ਫੌਜ ਵਿੱਚ ਭਰਤੀ ਹੋਣਾ ਉਸਦਾ ਸੁਪਨਾ ਸੀ। ਧੀ ਦੀ ਇਸ ਉਪਲਬਧੀ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।
