“ਸਮੇਂ ਦੀ ਕਦਰ ਹੀ ਸਫ਼ਲਤਾ ਦੀ ਕੁੰਜੀ ਹੈ।”

ਨਿਊਜ਼ ਪੰਜਾਬ

5 ਅਗਸਤ,2026

ਸਮਾਂ ਜ਼ਿੰਦਗੀ ਦੀ ਸਭ ਤੋਂ ਕੀਮਤੀ ਦੌਲਤ ਹੈ। ਇੱਕ ਵਾਰ ਜੋ ਸਮਾਂ ਨਿਕਲ ਜਾਂਦਾ ਹੈ, ਉਹ ਮੁੜ ਵਾਪਸ ਨਹੀਂ ਆਉਂਦਾ। ਇਸ ਲਈ ਹਰ ਇਨਸਾਨ ਨੂੰ ਆਪਣੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਜੋ ਲੋਕ ਸਮੇਂ ਨੂੰ ਵਿਅਰਥ ਗੁਆਉਂਦੇ ਹਨ, ਉਹ ਅਕਸਰ ਆਪਣੇ ਮੰਜ਼ਿਲ ਤੋਂ ਦੂਰ ਰਹਿ ਜਾਂਦੇ ਹਨ। ਜੇ ਅਸੀਂ ਆਪਣੇ ਸੁਪਨਿਆਂ ਨੂੰ ਸੱਚ ਕਰਨਾ ਚਾਹੁੰਦੇ ਹਾਂ, ਤਾਂ ਅੱਜ ਤੋਂ ਹੀ ਸਮੇਂ ਦੀ ਮਹੱਤਤਾ ਨੂੰ ਸਮਝਣਾ ਅਤੇ ਹਰ ਪਲ ਦਾ ਸਦਉਪਯੋਗ ਕਰਨਾ ਲਾਜ਼ਮੀ ਹੈ। ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹੀ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਦਾ ਹੈ।