ਅਮਰੀਕਾ ਦੇ 9 ਰਾਜਾਂ ਵਿਚ ਸਲਾਦ ਨਾਲ ਸਬੰਧਿਤ ਸਾਈਕਲੋਪੋਰੀਆਸਿਸ ਰੋਗ ਫੈਲਿਆ : 2 ਮੌਤਾਂ,300 ਤੋਂ ਵੱਧ ਬੀਮਾਰ 

Newspunjab.net

ਅਮਰੀਕਾ ਵਿਚ ਸਲਾਦ ਨਾਲ ਜੁੜੇ ਇਕ ਰੋਗ ਦੇ ਫੈਲਣ ਦੀ ਖਬਰ ਹੈ, ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਨੌਂ ਰਾਜਾਂ ਤੱਕ ਫੈਲ ਚੁੱਕੀ ਹੈ ਅਤੇ ਇਸ ਨਾਲ ਜੁੜੇ ਸਾਈਕਲੋਪੋਰੀਆਸਿਸ cyclosporiasis ਕਾਰਨ ਮਿਸ਼ੀਗਨ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਕਿ ਅਮਰੀਕਾ ਵਿੱਚ ਇਸ ਬਿਮਾਰੀ ਨਾਲ ਹੋਈਆਂ ਪਹਿਲੀਆਂ ਮੌਤਾਂ ਹਨ।

Michigan Department of Health and Human Services (MDHHS) ਨੇ ਇਸ ਦੀ  ਪੁਸ਼ਟੀ ਕੀਤੀ ਹੈ ਕਿ Cyclospora ਪਰਜੀਵੀ (parasite) ਨਾਲ ਜੁੜੇ ਚੱਲ ਰਹੇ ਪ੍ਰਕੋਪ (outbreak) ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਦੋਵੇਂ ਮ੍ਰਿਤਕਾਂ ਨੂੰ ਪਹਿਲਾਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਵੀਂ ਸਨ , ਅਤੇ Cyclospora ਦੀ ਲਾਗ ਅਤੇ ਉਸ ਨਾਲ ਹੋਈ ਡੀਹਾਈਡ੍ਰੇਸ਼ਨ ਨੇ ਉਨ੍ਹਾਂ ਦੀ ਹਾਲਤ ਹੋਰ ਵਿਗਾੜ ਦਿੱਤੀ

ਜਾਂਚ ਦੌਰਾਨ ਪਤਾ ਲੱਗਿਆ ਕਿ ਕਈ ਮਰੀਜ਼ਾਂ ਨੇ ਬਿਮਾਰ ਹੋਣ ਤੋਂ ਪਹਿਲਾਂ Taco Bell ਵਿੱਚ ਖਾਣਾ ਖਾਧਾ ਸੀ। FDA ਅਤੇ CDC ਦੀ ਜਾਂਚ ਨੇ ਸ਼ੱਕ ਜਤਾਇਆ ਕਿ ਕੁਝ ਮਾਮਲਿਆਂ ਵਿੱਚ ਕੱਟਿਆ ਹੋਇਆ Iceberg Lettuce (ਸ਼੍ਰੇਡਡ ਆਈਸਬਰਗ ਸਲਾਦ) ਸੰਕਰਮਣ ਦਾ ਸਰੋਤ ਹੋ ਸਕਦਾ ਹੈ। ਇਸ ਤੋਂ ਬਾਅਦ ਪ੍ਰਭਾਵਿਤ ਸਪਲਾਈ ਚੇਨ ਨਾਲ ਜੁੜੇ ਲੈਟਿਸ ਨੂੰ ਵਾਪਸ ਮੰਗਵਾਇਆ ਗਿਆ। ਹਾਲਾਂਕਿ ਜਾਂਚਕਰਤਾਵਾਂ ਨੇ ਇਹ ਵੀ ਕਿਹਾ ਹੈ ਕਿ ਹੋਰ ਖੁਰਾਕੀ ਸਰੋਤਾਂ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ ,

Cyclospora ਕੀ ਹੈ?

Cyclospora cayetanensis ਨਾਮ ਦੇ ਇੱਕ ਸੂਖਮ ਪਰਜੀਵੀ ਕਾਰਨ ਹੋਣ ਵਾਲੀ ਆਂਦਰਾਂ ਦੀ ਬਿਮਾਰੀ ਹੈ।

ਸਾਈਕਲੋਪੋਰੀਆਸਿਸ ਆਂਦਰਾਂ ਦੀ ਇੱਕ ਇਨਫੈਕਸ਼ਨ ਹੈ , ਇਹ ਆਮ ਤੌਰ ‘ਤੇ ਫੈਲਦੀ ਹੈ:

ਦੂਸ਼ਿਤ ਸਲਾਦ ਜਾਂ ਹਰੀਆਂ ਸਬਜ਼ੀਆਂ,

ਦੂਸ਼ਿਤ ਧਨੀਆ ਜਾਂ ਹੋਰ ਤਾਜ਼ੀ ਉਪਜ,

ਜਾਂ ਦੂਸ਼ਿਤ ਪਾਣੀ ਰਾਹੀਂ

ਲੱਛਣ ——–

ਲਾਗ ਲੱਗਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਇਹ ਲੱਛਣ ਆ ਸਕਦੇ ਹਨ:

ਪਾਣੀ ਵਰਗੇ ਦਸਤ , ਪੇਟ ਵਿੱਚ ਮਰੋੜ , ਮਤਲੀ , ਭੁੱਖ ਘਟਣਾ , ਥਕਾਵਟ , ਵਜ਼ਨ ਘਟਣਾ , ਕਈ ਵਾਰ ਬੁਖ਼ਾਰ ਵੀ ਹੋ ਜਾਂਦਾ ਹੈ , ਜੇ ਇਲਾਜ ਨਾ ਹੋਵੇ ਤਾਂ ਇਹ ਲੱਛਣ ਹਫ਼ਤਿਆਂ ਤੱਕ ਰਹਿ ਸਕਦੇ ਹਨ , ਜ਼ਿਆਦਾਤਰ ਸਿਹਤਮੰਦ ਲੋਕ ਠੀਕ ਹੋ ਜਾਂਦੇ ਹਨ। ਪਰ
ਬਜ਼ੁਰਗ , ਕਮਜ਼ੋਰ ਰੋਗ-ਰੋਧਕ ਤੰਤਰ ਵਾਲੇ , ਕੈਂਸਰ ਜਾਂ ਟ੍ਰਾਂਸਪਲਾਂਟ ਮਰੀਜ਼ ਅਤੇ ਗੰਭੀਰ ਡੀਹਾਈਡ੍ਰੇਸ਼ਨ ਵਾਲੇ ਮਰੀਜ਼ ਜਿਆਦਾ ਪ੍ਰਭਾਵਿਤ ਹੁੰਦੇ ਹਨ,

ਸਿਹਤ ਸੰਸਥਾਵਾਂ ਦਾ ਕਹਿਣਾ ਕਿ ਸਲਾਦ ਅਤੇ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਵੋ (ਹਾਲਾਂਕਿ ਧੋਣ ਨਾਲ ਹਰ ਵਾਰ ਪਰਜੀਵੀ ਪੂਰੀ ਤਰ੍ਹਾਂ ਨਹੀਂ ਹਟਦਾ)।

ਜੇ ਕਿਸੇ ਉਤਪਾਦ ਦਾ recall ਜਾਰੀ ਹੋਵੇ ਤਾਂ ਉਸ ਦੀ ਵਰਤੋਂ ਨਾ ਕਰੋ।

ਲੰਬੇ ਸਮੇਂ ਤੱਕ ਦਸਤ ਜਾਂ ਡੀਹਾਈਡ੍ਰੇਸ਼ਨ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।