ਨਿਊਜ਼ ਪੰਜਾਬ
3 ਅਗਸਤ,2026
ਪੰਜਾਬ ਵਿੱਚ ਅੱਜ ਤੋਂ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਸਰਕਾਰੀ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਮੁਲਾਜ਼ਮ ਆਪਣੀਆਂ ਮੰਗਾਂ, ਜਿਵੇਂ ਕਿ ਪੱਕੀ ਨੌਕਰੀ, ਬਰਾਬਰ ਕੰਮ ਦਾ ਬਰਾਬਰ ਵੇਤਨ, ਤਨਖਾਹ ਵਿੱਚ ਵਾਧਾ ਅਤੇ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਹੜਤਾਲ ਦਾ ਅਸਰ ਸਥਾਨਕ ਅਤੇ ਦੂਜੇ ਸੂਬਿਆਂ ਦੇ ਰੂਟਾਂ ‘ਤੇ ਵੀ ਪਵੇਗਾ। ਰੋਜ਼ਾਨਾ ਲੱਖਾਂ ਯਾਤਰੀ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਦੇ ਹਨ, ਜਿਸ ਕਰਕੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਹੋਰ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
