ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਫੇਸ 1 ਵਿੱਚ ਗੁਰਬਾਣੀ ਕੀਰਤਨ ਲੜ੍ਹੀ ਦੀ ਪੰਜ ਸਾਲਾ ਸੰਮਪੂਰਨਤਾ ਤੇ ਸਮਾਗਮ- ਪ੍ਰਧਾਨ ਬੈਨੀਪਾਲ ਵੱਲੋਂ ਧੰਨਵਾਦ 

ਗਿਆਨੀ ਜਗਤਾਰ ਸਿੰਘ ਸਾਬਕਾ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ , ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਲੁਧਿਆਣਾ ਵਿਖੇ ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ 

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਨਿੱਘੇ ਸਹਿਯੋਗ ਆਰੰਭ ਕੀਤੀ ਗਈ ਹਫਤਾਵਾਰੀ ਗੁਰਬਾਣੀ ਕੀਰਤਨ ਲੜ੍ਹੀ ਦੀ ਪੰਜਵੇਂ ਵਰੇ ਗੰਢ ਅਤੇ ਛੇਵੇਂ ਸਾਲ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ੇਸ ਸਮਾਗਮ ਕੀਤਾ ਗਿਆ

———————————————–
ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੋਰ ਤੇ ਗੁਰਬਾਣੀ ਕੀਰਤਨ ਦੇ ਪ੍ਰਚਾਰ ‘ਚ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਕੀਤੇ ਵਿਸ਼ੇਸ਼ ਸਮਾਗਮਾਂ ਲਈ ਇਸਤਰੀ ਸਤਿਸੰਗ ਸਭਾ ਦੀਆਂ ਸਮੂਹ ਬੀਬੀਆਂ ਦਾ ਉਚੇਚਾ ਧੰਨਵਾਦ ਕੀਤਾ

———————————

ਸੰਗਤਾਂ ਨੂੰ ਆਪਣਾ ਜੀਵਨ ਸਫਲ ਕਰਨ ਅਤੇ ਪ੍ਰਭੂ ਦੇ ਮਿਲਾਪ ਵਾਸਤੇ ਗੁਰਦਵਾਰਾ ਸਾਹਿਬ ਸੰਗਤ ਦੇ ਵਿੱਚ ਆਕੇ ਸਿਮਰਨ ਅਤੇ ਗੁਰਬਾਣੀ ਨਾਲ ਆਪਣੇ ਮਨ ਨੂੰ ਜੋੜਣ ਲਈ ਕਿਹਾ ਉਨ੍ਹਾਂ ਦੱਸੀਆਂ “ਬਿਨੁ ਭਾਗਾਂ ਸਤਸੰਗ ਨ ਲਭੈ ਸੰਗਤਿ ਮੈਲ ਭਰੀਜੈ ਜਿੳ”।।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਨਰਿੰਦਰ ਸਿੰਘ ਅਤੇ ਭਾਈ ਓਂਕਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋ ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੀ ਗਈ ਹਫਤਾਵਾਰੀ ਗੁਰਬਾਣੀ ਕੀਰਤਨ ਲੜ੍ਹੀ ਦੀ ਪੰਜਵੀਂ ਵਰੇਗੰਢ ਅਤੇ ਛੇਵੇਂ ਸਾਲ ਦੀ ਆਰੰਭਤਾ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸ਼ੁਕਰਾਨਾ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ।

ਗਿਆਨੀ ਜਗਤਾਰ ਸਿੰਘ ਸਾਬਕਾ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਉਨ੍ਹਾਂ ਕਿਹਾ ਇਹੋ ਜਿਹੇ ਸਮਾਗਮ ਸੰਗਤਾਂ ਵਾਸਤੇ ਉਲੈਕੇ ਜਾਣਦੇ ਹਨ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਦੇਣਾ ਚਾਇਦਾ ਹੈ।ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ ਤੇ ਕਮੇਟੀ ਦੇ ਅਹੁਦੇਦਾਰਾਂ ਅਤੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀਆਂ ਸਮੂਹ ਬੀਬੀਆਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖਦਿਆਂ ਅਤੇ ਸੰਗਤਾਂ ਨੂੰ ਗੁਰਬਾਣੀ ਤੇ ਗੁਰਮਤਿ ਦੇ ਸਿਧਾਂਤਾਂ ਨਾਲ ਜੋੜਨ ਲਈ ਉਨ੍ਹਾਂ ਵੱਲੋ ਅਕਾਲ ਪੁਰਖ ਦਾ ਆਸਰਾ ਲੈਦਿਆਂ ਹੋਇਆ ਪੰਜ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਆਰੰਭ ਕੀਤੀ ਗਈ ਗੁਰਬਾਣੀ ਕੀਰਤਨ ਲੜੀ ਨੂੰ ਨਿਰੰਤਰ ਚਲਾਉਣਾ ਇੱਕ ਉਪਦੇਸ਼ਕ ਉਪਰਾਲਾ ਹੈ। ਅਕਾਲ ਪੁਰਖ ਇਸੇ ਤਰ੍ਹਾਂ ਸਮੂਹ ਪ੍ਰਬੰਧਕਾਂ ਤੇ ਆਪਣੀ ਮੇਹਰ ਬਣਾਈ ਰੱਖਣ! ਇਸ ਦੌਰਾਨ ਆਯੋਜਿਤ ਕੀਤੇ ਗਏ ਸੁ਼ਕਰਾਨਾ

ਸਮਾਗਮ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਉਂਕਾਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਵੀ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕੀ ਇਲਾਕੇ ਦੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਸਿਧਾਂਤ ਨਾਲ ਜੋੜਨ ਦੇ ਉਦੇਸ਼ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਨਿੱਘੇ ਸਹਿਯੋਗ ਨਾਲ ਪਿਛਲੇ ਸਮੇਂ ਦੌਰਾਨ ਆਰੰਭ ਕੀਤੀ ਗਈ ਗੁਰਬਾਣੀ ਕੀਰਤਨ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਣ ਵਿੱਚ ਜੋ ਸੇਵਾਵਾਂ ਤੇ ਆਰਬਿਕ ਪੱਖੋ ਵਡਮੁੱਲਾ ਸਹਿਯੋਗ ਬੀਬੀਆਂ ਨੇ ਪਾਇਆ ਉਸ ਦੇ ਸਦਕਾ ਗੁਰਬਾਣੀ ਕੀਰਤਨ ਲੜੀ ਅੱਜ ਛੇਵੇਂ ਸਾਲ ਪ੍ਰਵੇਸ਼ ਕਰਨ ਜਾ ਰਹੀ ਹੈ।ਜਿਸ ਦੇ ਲਈ ਮੈ ਗੁ. ਪ੍ਰਬੰਧਕ ਕਮੇਟੀ ਵੱਲੋ ਉਨ੍ਹਾਂ ਸਾਰੀਆਂ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਧੰਨਵਾਦੀ ਹਾਂ ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਤੇ ਚੇਅਰਮੈਨ ਬਲਜੀਤ ਸਿੰਘ ਸੇਠੀ ਅਤੇ ਹਰਪਾਲ ਸਿੰਘ ਖਾਲਸਾ ਜੀ ਨੇ ਕੀਰਤਨੀ ਜੱਥੇ ਦੇ ਸਮੂਹ ਮੈਬਰਾਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਗਿਆਨੀ ਜਗਤਾਰ ਸਿੰਘ ਜੀ ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਨਾਲ ਸਨਮਾਨ ਕੀਤਾ ।ਕੀਰਤਨ ਸਮਾਗਮ ਅੰਦਰ ਹਾਜ਼ਰ ਹੋਏ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਹਰਪਾਲ ਸਿੰਘ ਖਾਲਸਾ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਯਸ਼ਪਾਲ ਸਿੰਘ ਤਰਲੋਕ ਸਿੰਘ ਸੱਚਦੇਵਾ ਰਜਿੰਦਰ ਸਿੰਘ ਭਾਟੀਆ ਬਲਬੀਰ ਸਿੰਘ ਗੁਰਦੀਪ ਸਿੰਘ ਕਾਲੜਾ ਪਰਮਜੀਤ ਸਿੰਘ ਅਵਤਾਰ ਸਿੰਘ ਅਰਜਨ ਸਿੰਘ ਦਰਸ਼ਨ ਸਿੰਘ ਸੋਨਪਾਲ ਵਿਰਨਜੀਤ ਸਿੰਘ ਸੋਨਪਾਲ ਹਰਮੀਤ ਸਿੰਘ ਐਡਵੋਕੇਟ ਰਜਿੰਦਰ ਪਾਲ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸ਼ਪਾਲ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਮਨਜੀਤ ਸਿੰਘ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਸਮੇਂ ਸ਼ਾਮਲ ਵਿਚ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਚਰਨਜੀਤ ਸਿੰਘ ਮਲਕੀਤ ਸਿੰਘ ਗੁਰਦੀਪ ਸਿੰਘ ਕਾਲੜਾ ਯਸ਼ਪਾਲ ਸਿੰਘ ਸਰਬਜੀਤ ਸਿੰਘ ਚੱਗਰ ਸਮੇਤ ਪ੍ਰਬੰਧਕ ਕਮੇਟੀ ਦੇ ਮੈਂਬਰ ਵੀਂ ਹਾਜ਼ਰ ਸਨ